ਆਹਲੀ ਖੁਰਦ ਦੇ ਬੰਨ੍ਹ ’ਚ ਪਏ ਪਾੜ ਨੂੰ ਪੂਰਨ ਦਾ ਕੰਮ ਸ਼ੁਰੂ
ਹੜ੍ਹਾਂ ਦੌਰਾਨ ਮੰਡ ਇਲਾਕੇ ਸੁਲਤਾਨਪੁਰ ਲੋਧੀ ਦੇ ਆਹਲੀ ਖੁਰਦ ਦਾ ਆਰਜੀ ਬੰਨ ਟੁੱਟ ਗਿਆ ਸੀ। ਇਸ ਬੰਨ੍ਹ ਵਿੱਚ ਲਗਪਗ ਪੌਣਾ ਕਿਲੋਮੀਟਰ ਲੰਬਾ ਪਾੜ ਪੈਣ ਕਾਰਨ ਖੇਤਰ ਵੱਡੇ ਪੱਧਰ ’ਤੇ ਪ੍ਰਭਾਵਿਤ ਹੋਇਆ। ਹੁਣ ਇਸ ਪਾੜ ਨੂੰ ਪੂਰਨ ਦਾ ਕੰਮ ਲੋਕਾਂ...
Advertisement
ਹੜ੍ਹਾਂ ਦੌਰਾਨ ਮੰਡ ਇਲਾਕੇ ਸੁਲਤਾਨਪੁਰ ਲੋਧੀ ਦੇ ਆਹਲੀ ਖੁਰਦ ਦਾ ਆਰਜੀ ਬੰਨ ਟੁੱਟ ਗਿਆ ਸੀ। ਇਸ ਬੰਨ੍ਹ ਵਿੱਚ ਲਗਪਗ ਪੌਣਾ ਕਿਲੋਮੀਟਰ ਲੰਬਾ ਪਾੜ ਪੈਣ ਕਾਰਨ ਖੇਤਰ ਵੱਡੇ ਪੱਧਰ ’ਤੇ ਪ੍ਰਭਾਵਿਤ ਹੋਇਆ। ਹੁਣ ਇਸ ਪਾੜ ਨੂੰ ਪੂਰਨ ਦਾ ਕੰਮ ਲੋਕਾਂ ਦੇ ਸਹਿਯੋਗ ਨਾਲ ਸ਼ੁਰੂ ਕੀਤਾ ਜਾ ਰਿਹਾ ਹੈ।
ਸਰਪੰਚ ਸ਼ਮਸ਼ੇਰ ਸਿੰਘ ਨੇ ਦੱਸਿਆ ਕਿ ਬੰਨ੍ਹ ਦੇ ਪਾੜ ਨੂੰ ਪੂਰਨ ਲਈ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਜੀ ਪਹਿਲੇ ਦਿਨ ਤੋਂ ਸਹਿਯੋਗ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਪੰਜਾਬ ਭਰ ਤੋਂ ਨੌਜਵਾਨ ਮਿੱਟੀ ਦੀਆ ਟਰਾਲੀਆ ਲਿਆ ਰਹੇ ਹਨ। ਅੱਜ ਬਰਨਾਲਾ ਜਿਲ੍ਹੇ ਤੋਂ 35 ਟਰਾਲੀਆਂ ਮਿੱਟੀ ਦੀਆ ਆਈਆ ਹਨ।
ਅੱਜ ਬਾਅਦ ਦੁਪਹਿਰ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਆਪ ਐਕਸਾਵੇਟਰ ਮਸ਼ੀਨ ਚਲਾ ਕੇ ਪਾੜ ਦੇ ਦੂਸਰੇ ਪਾਰ ਰਿੰਗ ਬੰਨ੍ਹ ਬੰਨਣ ਦੀ ਸ਼ੁਰੂਆਤ ਕੀਤੀ। ਜ਼ਿਕਰਯੋਗ ਹੈ ਕਿ ਇਹ ਬੰਨ ਟੁੱਟਣ ਨਾਲ 35 ਹਜਾਰ ਏਕੜ ਝੋਨੇ ਦੀ ਫਸਲ ਤਬਾਹ ਹੋ ਗਈ ਸੀ। ਜਦੋਂ ਤੱਕ ਇਹ ਬੰਨ੍ਹ ਨਹੀਂ ਪੁਰਿਆ ਜਾਂਦਾ ਤਾਂ ਕਿਸਾਨ ਕਣਕ ਬੀਜਣ ਤੋਂ ਅਸਮਰੱਥ ਹਨ।
Advertisement
×