ਜਲੰਧਰ ਨੇੜੇ ਟਿੱਪਰ ਤੇ ਗੋਲੀਆਂ ਚਲਾਉਣ ਦੇ ਮਾਮਲੇ ਵਿੱਚ ਦੋ ਗ੍ਰਿਫ਼ਤਾਰ
ਜਲੰਧਰ ਨੇੜਲੇ ਕਸਬਾ ਜਮਸ਼ੇਰ ਵਿੱਚ ਟਿੱਪਰ ਅਤੇ ਸਕਾਰਪੀਓ ਵਿੱਚ ਹੋਈ ਮਾਮੂਲੀ ਟੱਕਰ ਉਪਰੰਤ ਟਿੱਪਰ ਚਾਲਕ ’ਤੇ ਗੋਲੀਆਂ ਚਲਾਉਣ ਵਾਲੇ ਸਕਾਰਪੀਓ ਸਵਾਰ ਦੋ ਵਿਅਕਤੀਆਂ ਨੂੰ ਪੁਲੀਸ ਨੇ ਅਸਲੇ ਸਮੇਤ ਗ੍ਰਿਫਤਾਰ ਕਰ ਲਿਆ ਹੈ। ਘਟਨਾ ਦੀ ਜਾਣਕਾਰੀ ਦਿੰਦੇ ਹੋਏ ਟਿੱਪਰ ਮਾਲਕ ਸੰਦੀਪ...
ਜਲੰਧਰ ਨੇੜਲੇ ਕਸਬਾ ਜਮਸ਼ੇਰ ਵਿੱਚ ਟਿੱਪਰ ਅਤੇ ਸਕਾਰਪੀਓ ਵਿੱਚ ਹੋਈ ਮਾਮੂਲੀ ਟੱਕਰ ਉਪਰੰਤ ਟਿੱਪਰ ਚਾਲਕ ’ਤੇ ਗੋਲੀਆਂ ਚਲਾਉਣ ਵਾਲੇ ਸਕਾਰਪੀਓ ਸਵਾਰ ਦੋ ਵਿਅਕਤੀਆਂ ਨੂੰ ਪੁਲੀਸ ਨੇ ਅਸਲੇ ਸਮੇਤ ਗ੍ਰਿਫਤਾਰ ਕਰ ਲਿਆ ਹੈ।
ਘਟਨਾ ਦੀ ਜਾਣਕਾਰੀ ਦਿੰਦੇ ਹੋਏ ਟਿੱਪਰ ਮਾਲਕ ਸੰਦੀਪ ਨੇ ਦੱਸਿਆ ਕਿ ਉਹ ਮਿੱਟੀ ਦਾ ਲੋਡ ਖਾਲੀ ਕਰ ਕੇ ਫੋਲੜੀਵਾਲ ਵੱਲ ਜਾ ਰਿਹਾ ਸੀ ਕਿ ਸਕਾਰਪੀਓ ਨਾਲ ਟੱਕਰ ਹੋ ਗਈ ਸੀ। ਸਕਾਰਪੀਓ ਸਵਾਰ ਵਿਅਕਤੀਆਂ ਨੇ ਜਮਸ਼ੇਰ ਕੋਲ ਬਣ ਰਹੇ ਪੁਲ ਨੇੜੇ ਟਿੱਪਰ ਚਾਲਕ ਨੂੰ ਰੋਕ ਕੇ ਟਿੱਪਰ ’ਤੇ ਛੇ ਗੋਲੀਆਂ ਚਲਾਈਆਂ ਸਨ। ਉਹ ਡਰਾਈਵਰ ਨੂੰ ਸਕਾਰਪੀਓ ਗੱਡੀ ਵਿੱਚ ਬਿਠਾ ਕੇ ਆਪਣੇ ਨਾਲ ਲਿਜਾ ਰਹੇ ਸਨ ਅਤੇ ਟਿੱਪਰ ਨੂੰ ਸਕਾਰਪੀਓ ਸਵਾਰ ਦੂਸਰਾ ਵਿਅਕਤੀ ਚਲਾ ਕੇ ਮੌਕੇ ਤੋਂ ਲੈ ਕੇ ਜਾ ਰਿਹਾ ਸੀ।
ਟਿੱਪਰ ਮਾਲਕ ਸੰਦੀਪ ਨੇ ਦੱਸਿਆ ਕਿ ਡਰਾਈਵਰ ਨੇ ਕਿਸੇ ਤਰੀਕੇ ਨਾਲ ਫੋਨ ’ਤੇ ਸਾਰੀ ਘਟਨਾ ਦੀ ਜਾਣਕਾਰੀ ਦਿੱਤੀ। ਜਿਨ੍ਹਾਂ ਅੱਗੇ ਪੁਲੀਸ ਨੂੰ ਸੂਚਿਤ ਕੀਤਾ। ਇਸ ਸਬੰਧੀ ਪੁਲੀਸ ਕਮਿਸ਼ਨਰ ਧਨਪ੍ਰੀਤ ਕੌਰ ਨੇ ਦੱਸਿਆ ਕਿ ਦੇਰ ਰਾਤ ਹੋਈ ਫਾਇਰਿੰਗ ਦੇ ਮਾਮਲੇ ਵਿੱਚ ਪੁਲੀਸ ਨੇ ਕੇਸ ਦਰਜ ਕਰਕੇ ਹਾਈਵੇਅ ਤੋਂ ਦੋਵਾਂ ਵਿਅਕਤੀਆਂ ਨੂੰ ਸਕਾਰਪੀਓ ਅਤੇ ਅਸਲੇ ਸਮੇਤ ਗ੍ਰਿਫਤਾਰ ਕਰ ਲਿਆ ਹੈ।

