ਹੁਸ਼ਿਆਰਪੁਰ ਨੇੜੇ ਸੜਕ ਹਾਦਸੇ ’ਚ ਟਰੈਕਟਰ ਚਾਲਕ ਦੀ ਮੌਤ
ਬੇਕਾਬੂ ਨਿੱਜੀ ਬੱਸ ਨੇ ਟਰੈਕਟਰ, ਕਾਰ ਤੇ ਸਕੂਟਰ ਨੂੰ ਟੱਕਰ ਮਾਰੀ; ਜ਼ਖ਼ਮੀ ਟਾਂਡਾ ਦੇ ਸਰਕਾਰੀ ਹਸਪਤਾਲ ’ਚ ਦਾਖ਼ਲ
Advertisement
ਇਥੇ ਜਲੰਧਰ ਪਠਾਨਕੋਟ ਹਾਈਵੇਅ ’ਤੇ ਅੱਜ ਇਕ ਨਿੱਜੀ ਬੱਸ ਦੇ ਪਲਟਣ ਕਰਕੇ ਟਰੈਕਟਰ ਡਰਾਈਵਰ ਦੀ ਮੌਤ ਹੋ ਗਈ ਜਦੋਂਕਿ ਪੰਜ ਹੋਰ ਜ਼ਖ਼ਮੀ ਹੋ ਗਏ। ਪੁਲੀਸ ਅਧਿਕਾਰੀਆਂ ਨੇ ਕਿਹਾ ਕਿ ਹਾਦਸਾ ਮੂਨਕ ਪਿੰਡ ਨੇੜੇ ਉਦੋਂ ਹੋਇਆ ਜਦੋਂਕਿ ਦਸੂਹਾ ਤੋਂ ਟਾਂਡਾ ਜਾ ਰਹੀ ਬੱਸ, ਜਿਸ ਵਿਚ 15 ਯਾਤਰੀ ਸਵਾਰ ਸਨ, ਸੜਕ ਤੋਂ ਬੇਕਾਬੂ ਹੋ ਕੇ ਪਹਿਲਾਂ ਇਕ ਟਰੈਕਟਰ ਤੇ ਮਗਰੋਂ ਕਾਰ ਤੇ ਸਕੂਟਰ ਵਿਚ ਵੱਜੀ। ਟਾਂਡਾ ਪੁਲੀਸ ਥਾਣੇ ਦੇ ਐੱਸਐੱਚਓ ਗੁਰਵਿੰਦਰਜੀਤ ਸਿੰਘ ਨੇ ਕਿਹਾ ਕਿ ਟੱਕਰ ਇੰਨੀ ਜ਼ਬਰਦਸਤ ਸੀ ਕਿ ਬੱਸ ਪਲਟ ਗਈ ਤੇ ਟਰੈਕਟਰ ਚਾਲਕ ਦੀ ਮੌਕੇ ’ਤੇ ਹੀ ਮੌਤ ਹੋ ਗਈ। ਪੀੜਤ ਦੀ ਪਛਾਣ ਮੂਨਕ ਪਿੰਡ ਵਿਚ ਰਹਿੰਦੇ ਪਰਵਾਸੀ ਮਜ਼ਦੂਰ ਬਿਲਾਸ ਵਜੋਂ ਹੋਈ ਹੈ। ਜ਼ਖ਼ਮੀਆਂ ਨੂੰ ਟਾਂਡਾ ਦੇ ਸਰਕਾਰੀ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਹੈ।
Advertisement
Advertisement
×