DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਜਲੰਧਰ ਦੇ 11 ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ; ਸਕੂਲ ਪ੍ਰਸ਼ਾਸਨ ਨੇ ਬੱਚਿਆਂ ਨੂੰ ਭੇਜਿਆ ਘਰ

ਸਕੂਲਾਂ ਨੇ ਈਮੇਲ ਜ਼ਰੀਏ ਮਿਲੀ ਧਮਕੀ ਦੇ ਵੇਰਵੇ ਪੁਲੀਸ ਨਾਲ ਸਾਂਝੇ ਕੀਤੇ

  • fb
  • twitter
  • whatsapp
  • whatsapp
featured-img featured-img
ਜਲੰਧਰ ਦੇ ਸਕੂਲ ਦੀ ਤਸਵੀਰ। ਫੋਟੋ: ਵਿਰਦੀ।
Advertisement

ਅੰਮ੍ਰਿਤਸਰ ਮਗਰੋਂ ਹੁਣ ਜਲੰਧਰ ਸ਼ਹਿਰ ਦੇ ਕਰੀਬ 11 ਸਕੂਲਾਂ ਨੂੰ ਸੋਮਵਾਰ ਸਵੇਰੇ ਬੰਬ ਧਮਾਕਿਆਂ ਨਾਲ ਨਿਸ਼ਾਨਾ ਬਣਾਉਣ ਦੀ ਧਮਕੀ ਮਿਲੀ ਹੈ। ਈਮੇਲ ਜ਼ਰੀਏ ਭੇਜੀ ਧਮਕੀ ਕਾਰਨ ਸਕੂਲਾਂ ਵਿਚ ਬਹੁਤ ਜ਼ਿਆਦਾ ਘਬਰਾਹਟ ਫੈਲ ਗਈ ਤੇ ਮਾਪੇ ਆਪਣੇ ਬੱਚਿਆਂ ਨੂੰ ਲੈਣ ਲਈ ਸਕੂਲਾਂ ਦੇ ਬਾਹਰ ਇਕੱਠੇ ਹੋਣੇ ਸ਼ੁਰੂ ਹੋ ਗਏ। ਜਿਨ੍ਹਾਂ ਚਾਰ ਸਕੂਲਾਂ ਨੂੰ ਸ਼ੁਰੂਆਤ ਵਿੱਚ  ਈਮੇਲ ਧਮਕੀਆਂ ਮਿਲੀਆਂ ਸਨ ਉਨ੍ਹਾਂ ਵਿਚ ਸੇਂਟ ਜੋਸਫ਼ ਕਾਨਵੈਂਟ ਸਕੂਲ, ਆਈਵੀਵਾਈ ਵਰਲਡ ਸਕੂਲ ਅਤੇ ਸੰਸਕ੍ਰਿਤੀ ਕੇਐਮਵੀ ਸਕੂਲ ਅਤੇ ਸ਼ਿਵ ਜਯੋਤੀ ਸਕੂਲ ਸ਼ਾਮਲ ਹਨ। ਹਾਲਾਂਕਿ ਮਗਰੋਂ ਅੱਠ ਹੋਰ ਸਕੂਲਾਂ ਨੂੰ ਅਜਿਹੀਆਂ ਧਮਕੀ ਭਰੀਆਂ ਈਮੇਲਾਂ ਮਿਲਣ ਦਾ ਦਾਅਵਾ ਕੀਤਾ ਹੈ।

Advertisement

ਡਿਪਟੀ ਕਮਿਸ਼ਨਰ ਡਾ.ਹਿਮਾਂਸ਼ੂ ਅਗਰਵਾਲ ਅਤੇ ਪੁਲੀਸ ਕਮਿਸ਼ਨਗਰ ਧਨਪ੍ਰੀਤ ਕੌਰ ਨੇ ਕਿਹਾ,“ ਘਬਰਾਉਣ ਦੀ ਕੋਈ ਲੋੜ ਨਹੀਂ ਹੈ, ਹੁਣ ਤੱਕ 11 ਸਕੂਲਾਂ ਨੂੰ ਧਮਕੀ ਵਾਲੇ ਈਮੇਲ ਮਿਲੇ ਹਨ। ਸਾਡੀਆਂ ਸਾਬੀਅਰ ਕ੍ਰਾਈਮ ਟੀਮਾਂ ਨੇ ਕੇਸ ਦਰਜ ਕਰ ਲਿਆ ਹੈ। ਟੀਮਾਂ ਵੱਲੋਂ ਈਮੇਲ ਦੇ ਮੂਲ ਸਰੋਤ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।”

Advertisement

ਸਕੂਲ ਅਧਿਕਾਰੀਆਂ ਵੱਲੋਂ ਈਮੇਲ ਦੇ ਵੇਰਵੇ ਸਾਂਝੇ ਕਰਨ ਮਗਰੋਂ ਪੁਲੀਸ ਵੀ ਹਰਕਤ ਵਿਚ ਆ ਗਈ ਤੇ ਸਬੰਧਤ ਸਕੂਲਾਂ ਵਿਚ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿੱਤੀ। ਸਕੂਲ ਦੁਪਹਿਰ 12 ਵਜੇ ਦੇ ਕਰੀਬ ਬੰਦ ਕਰ ਦਿੱਤੇ ਗਏ ਸਨ। ਸਕੂਲਾਂ ਨੇ ਮਾਪਿਆਂ ਨੂੰ ਐਪ ਅਤੇ ਵਟਸਐਪ ਗਰੁੱਪਾਂ ’ਤੇ ਸੁਨੇਹੇ ਭੇਜ ਕੇ ਸਕੂਲ ਦੇ ਜਲਦੀ ਬੰਦ ਹੋਣ ਬਾਰੇ ਜਾਣੂ ਕਰਵਾਇਆ।

ਸੇਂਟ ਜੋਸਫ਼ ਕਾਨਵੈਂਟ ਸਕੂਲ ਵੱਲੋਂ ਮਾਪਿਆਂ ਨੂੰ ਭੇਜੇ ਅਜਿਹੇ ਹੀ ਇਕ ਸੁਨੇਹੇ ਵਿਚ ਲਿਖਿਆ ਸੀ, ‘‘ਤੁਹਾਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਸਕੂਲ ਨੇ ਅੱਜ, 15 ਦਸੰਬਰ ਨੂੰ ਅੱਧੇ ਦਿਨ ਦੀ ਛੁੱਟੀ ਦਾ ਐਲਾਨ ਕੀਤਾ ਹੈ। ਸਾਰੇ ਵਿਦਿਆਰਥੀਆਂ ਦੀ ਛੁੱਟੀ ਦਾ ਸਮਾਂ ਸਵੇਰੇ 11:55 ਵਜੇ ਹੋਵੇਗਾ। ਕਿਰਪਾ ਕਰਕੇ ਕਿਸੇ ਵੀ ਅਫਵਾਹ 'ਤੇ ਧਿਆਨ ਨਾ ਦਿਓ। ਸਬੰਧਤ ਅਧਿਕਾਰੀਆਂ ਦੁਆਰਾ ਸਕੂਲ ਦੇ ਅਹਾਤੇ ਦੀ ਚੰਗੀ ਤਰ੍ਹਾਂ ਜਾਂਚ ਕੀਤੀ ਗਈ ਹੈ, ਅਤੇ ਕੋਈ ਖ਼ਤਰਾ ਨਹੀਂ ਪਾਇਆ ਗਿਆ ਹੈ। ਇਹਤਿਆਤ ਵਜੋਂ ਅਸੀਂ ਬੱਚਿਆਂ ਨੂੰ ਜਲਦੀ ਘਰ ਭੇਜ ਰਹੇ ਹਾਂ। ਸਾਰੀਆਂ ਸਕੂਲ ਬੱਸਾਂ ਅਤੇ ਵੈਨਾਂ ਆਮ ਵਾਂਗ ਚੱਲਣਗੀਆਂ। ਜਿਹੜੇ ਮਾਪੇ ਆਪਣੇ ਬੱਚਿਆਂ ਨੂੰ ਨਿੱਜੀ ਤੌਰ ’ਤੇ ਲੈਂਦੇ ਹਨ, ਉਹ ਨਿਰਧਾਰਤ ਸਮੇਂ ਵਿਚ ਆਰਾਮ ਨਾਲ ਆ ਸਕਦੇ ਹਨ। ਤੁਹਾਡੇ ਬੱਚੇ ਸਾਡੇ ਨਾਲ ਸੁਰੱਖਿਅਤ ਹਨ।’’

Advertisement
×