ਦੀਵਾਲੀ ਤੋਂ ਪਹਿਲਾਂ ਚੌਰਾਂ ਵੱਲੋਂ ਸਭ ਤੋਂ ਅਮੀਰ ਕਲੋਨੀ ਵਿੱਚ ਲੁੱਟ
ਦੀਵਾਲੀ ਦੇ ਤਿਓਹਾਰ ਮੌਕੇ ਪੁਲੀਸ ਵੱਲੋਂ ਵੱਡੇ ਪੱਧਰ ’ਤੇ ਚੌਕਸੀ ਵਧਾਉਣ ਦੇ ਦਾਅਵੇ ਕੀਤੇ ਗਏ ਸਨ, ਪਰ ਚੋਰਾਂ ਨੇ ਫਗਵਾੜਾ ਦੀਆਂ ਸਭ ਤੋਂ ਅਮੀਰ (upscale) ਕਲੋਨੀਆਂ ਵਿੱਚੋਂ ਇੱਕ ਰੀਜੈਂਸੀ ਟਾਊਨ ਵਿੱਚ ਹੱਥ ਮਾਰਿਆ ਹੈ। ਇੱਥੇ ਚੋਰਾਂ ਨੇ ਇੱਕ NRI ਪਰਿਵਾਰ...
ਦੀਵਾਲੀ ਦੇ ਤਿਓਹਾਰ ਮੌਕੇ ਪੁਲੀਸ ਵੱਲੋਂ ਵੱਡੇ ਪੱਧਰ ’ਤੇ ਚੌਕਸੀ ਵਧਾਉਣ ਦੇ ਦਾਅਵੇ ਕੀਤੇ ਗਏ ਸਨ, ਪਰ ਚੋਰਾਂ ਨੇ ਫਗਵਾੜਾ ਦੀਆਂ ਸਭ ਤੋਂ ਅਮੀਰ (upscale) ਕਲੋਨੀਆਂ ਵਿੱਚੋਂ ਇੱਕ ਰੀਜੈਂਸੀ ਟਾਊਨ ਵਿੱਚ ਹੱਥ ਮਾਰਿਆ ਹੈ। ਇੱਥੇ ਚੋਰਾਂ ਨੇ ਇੱਕ NRI ਪਰਿਵਾਰ ਦੇ ਬੰਦ ਘਰ ਨੂੰ ਨਿਸ਼ਾਨਾ ਬਣਾਇਆ ਜੋ ਇਸ ਸਮੇਂ ਅਮਰੀਕਾ ਵਿੱਚ ਰਹਿ ਰਿਹਾ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਚੋਰ ਬੰਦ ਘਰ ਵਿੱਚ ਦਾਖਲ ਹੋਏ ਅਤੇ ਲੱਖਾਂ ਰੁਪਏ ਦਾ ਕੀਮਤੀ ਸਮਾਨ ਲੈ ਕੇ ਫਰਾਰ ਹੋ ਗਏ।
ਘਰ ਦੇ ਮਾਲਕ NRI ਰਮਨ ਮਲਹੋਤਰਾ ਨੇ ਦੱਸਿਆ ਕਿ ਘਟਨਾ ਦਾ ਪਤਾ ਉਦੋਂ ਲੱਗਾ ਜਦੋਂ ਸਫਾਈ ਅਤੇ ਸਾਂਭ ਸੰਭਾਲ ਕਰਨ ਵਾਲੇ ਕਰਮਚਾਰੀ ਨੇ ਜ਼ਿੰਦਰੇ ਅਤੇ ਦਰਵਾਜ਼ੇ ਟੁੱਟੇ ਹੋਏ ਦੇਖੇ।
ਉਸ ਨੇ ਦੱਸਿਆ ਕਿ ਚੋਰ ਮਹਿੰਗੇ ਕੱਪੜੇ, LED ਟੀ.ਵੀ., ਬੈਟਰੀ ਇਨਵਰਟਰ, LPG ਸਿਲੰਡਰ, ਬਾਥਰੂਮ ਫਿਟਿੰਗਸ ਅਤੇ ਹੋਰ ਕੀਮਤੀ ਘਰੇਲੂ ਸਮਾਨ ਲੈ ਗਏ। ਜਿਸ ਨਾਲ ਲੱਖਾਂ ਵਿੱਚ ਨੁਕਸਾਨ ਹੋਇਆ ਹੈ।
ਪਰਿਵਾਰ ਨੇ ਫਗਵਾੜਾ ਸਿਟੀ ਥਾਣੇ ਵਿੱਚ ਸ਼ਿਕਾਇਤ ਦਰਜ ਕਰਵਾਈ ਹੈ। ਪੁਲੀਸ ਨੇ ਪਰਿਵਾਰ ਨੂੰ ਭਰੋਸਾ ਦਿੱਤਾ ਹੈ ਕਿ ਦੋਸ਼ੀਆਂ ਨੂੰ ਜਲਦੀ ਹੀ ਲੱਭ ਲਿਆ ਜਾਵੇਗਾ।
ਰੀਜੈਂਸੀ ਟਾਊਨ ਦੇ ਵਸਨੀਕਾਂ ਨੇ ਸ਼ਹਿਰ ਵਿੱਚ ਚੋਰੀ ਦੀਆਂ ਵਧਦੀਆਂ ਘਟਨਾਵਾਂ ’ਤੇ ਚਿੰਤਾ ਜ਼ਾਹਿਰ ਕੀਤੀ ਹੈ। ਉਨ੍ਹਾਂ ਨੇ ਸੀਨੀਅਰ ਪੁਲੀਸ ਅਧਿਕਾਰੀਆਂ ਦੇ ਵੱਡੇ ਦਾਅਵਿਆਂ ’ਤੇ ਸਵਾਲ ਉਠਾਏ, ਜੋ ਤਿਉਹਾਰਾਂ ਦੇ ਸੀਜ਼ਨ ਦੌਰਾਨ ਸਖ਼ਤ ਚੌਕਸੀ ਦਾ ਭਰੋਸਾ ਦੇ ਰਹੇ ਹਨ।