ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਕੌਮੀ ਝੰਡੇ ਲਈ ਲਾਇਆ ਪਾਈਪ ਅਜੇ ਤੱਕ ਖ਼ਾਲੀ

ਹੁਣ ਤੱਕ ਹਵਾ ਦੇ ਵਹਾਅ ਕਾਰਨ ਨਹੀਂ ਟਿਕ ਸਕੇ 47 ਝੰਡੇ
ਫਗਵਾੜਾ ਸ਼ਹਿਰ ਦੇ ਮੁੱਖ ਰੋਡ ’ਤੇ ਕੌਮੀ ਝੰਡੇ ਦੀ ਉਡੀਕ ’ਚ ਖਾਲ੍ਹੀ ਪੋਲ।
Advertisement

ਇਥੋਂ ਦੇ ਜੀਟੀ ਰੋਡ ਦੀ ਮੁੱਖ ਸੜਕ ’ਤੇ 2015 ’ਚ ਲਗਾਇਆ ਕੌਮੀ ਝੰਡਾ ਕਾਫ਼ੀ ਸਮੇਂ ਤੋਂ ਨਾ ਹੋਣ ਕਰਕੇ ਇਹ ਖਾਲੀ ਪਿਆ ਹੈ ਤੇ ਸ਼ਹਿਰ ਦੀ ਵਧਦੀ ਹੋਈ ਸ਼ਾਨ ’ਚ ਵੀ ਕਮੀ ਨਜ਼ਰ ਆ ਰਹੀ ਹੈ।

ਜ਼ਿਕਰਯੋਗ ਹੈ ਕਿ 5 ਅਗਸਤ 2015 ’ਚ ਅਕਾਲੀ ਭਾਜਪਾ ਸਰਕਾਰ ਵੇਲੇ ਸਾਬਕਾ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਦੇ ਯਤਨਾਂ ਨਾਲ ਇਸ ਝੰਡੇ ਨੂੰ 13 ਲੱਖ ਰੁਪਏ ਦੀ ਲਾਗਤ ਨਾਲ ਲਗਾਇਆ ਗਿਆ ਸੀ ਅਤੇ ਇਸ ਦਾ ਉਦਘਾਟਨ ਉਸ ਸਮੇਂ ਪੰਜਾਬ ਸਥਾਨਕ ਸਰਕਾਰਾ ਮੰਤਰੀ ਅਨਿਲ ਜੋਸ਼ੀ ਤੇ ਸਾਬਕਾ ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਨੇ ਕੀਤਾ ਸੀ ਪਰ ਤੇਜ਼ ਹਵਾਵਾ ਕਾਰਨ ਹੁਣ ਤੱਕ 47 ਝੰਡੇ ਫੱਟ ਚੁੱਕੇ ਹਨ। ਗੱਲਬਾਤ ਕਰਦਿਆਂ ਸਾਬਕਾ ਮੇਅਰ ਅਰੁਨ ਖੋਸਲਾ ਨੇ ਕਿਹਾ ਕਿ ਜੇਕਰ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਸਾਰਾ ਸਾਲ ਭਰ ਝੰਡਾ ਲਹਿਰਾ ਸਕਦੀ ਹੈ ਤਾਂ ਨਿਗਮ ਇਹ ਕਿਉਂ ਨਹੀਂ ਕਰ ਸਕਦੀ। ਉਨ੍ਹਾਂ ਕਿਹਾ ਕਿ ਇਹ ਸਿਰਫ਼ ਕੱਪੜਾ ਨਹੀਂ ਸਗੋਂ ਕੌਮੀ ਪਛਾਣ ਦਾ ਪ੍ਰਤੀਕ ਹੈ। ਉਨ੍ਹਾਂ ਰਾਸ਼ਟਰੀ ਦਿਵਸ ਮੌਕੇ ਝੰਡਾ ਨਾ ਹੋਣ ਦੇ ਮਾਮਲੇ ’ਤੇ ਨਾਰਾਜ਼ਗੀ ਪ੍ਰਗਟਾਈ।

Advertisement

ਰਾਸ਼ਟਰੀ ਝੰਡਾ ਦਿਵਸ ਦੇ ਮੌਕੇ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਨੇ ਆਪਣੇ ਸਾਥੀਆਂ ਸਮੇਤ ਘਰ ’ਚ ਝੰਡਾ ਲਹਿਰਾ ਕੇ ਇਹ ਦਿਵਸ ਮਨਾਇਆ। ਉਨ੍ਹਾਂ ਕਿਹਾ ਕਿ ਕੌਮੀ ਝੰਡੇ ’ਤੇ ਲੱਖਾਂ ਰੁਪਏ ਖ਼ਰਚ ਹੋਏ ਹਨ ਤੇ ਇਸ ਨੂੰ ਮੁੜ ਸਥਾਪਤ ਕਰਨ ਦੀ ਲੋੜ ਹੈ। ਇਸ ਮੌਕੇ ਗੁਰਦਿਆਲ ਸਿੰਘ ਬਲਾਕ ਸੰਮਤੀ ਚੇਅਰਮੈਨ, ਤਰਨਜੀਤ ਸਿੰਘ ਵਾਲੀਆ, ਗੁਰਜੀਤ ਵਾਲੀਆ, ਸੌਰਵ ਜੋਸ਼ੀ, ਵਿਨੋਦ ਵਰਮਾਨੀ ਅਤੇ ਤਜਿੰਦਰ ਬਾਵਾ ਸ਼ਾਮਲ ਸਨ।

ਆਜ਼ਾਦੀ ਦਿਹਾੜੇ ’ਤੇ ਝੰਡਾ ਲਹਿਰਾਇਆ ਜਾਵੇ: ਮੇਅਰ

ਨਗਰ ਨਿਗਮ ਦੇ ਮੇਅਰ ਰਾਮਪਾਲ ਉੱਪਲ ਤੇ ਕਮਿਸ਼ਨਰ ਡਾ. ਅਕਸ਼ਿਤਾ ਗੁਪਤਾ ਨੇ ਕਿਹਾ ਕਿ 15 ਅਗਸਤ ਮੌਕੇ ਇਹ ਝੰਡਾ ਲਹਿਰਾਇਆ ਜਾਵੇ। ਉਨ੍ਹਾਂ ਕਿਹਾ ਕਿ ਜਿਸ ਥਾਂ ’ਤੇ ਇਹ ਝੰਡਾ ਸਥਾਪਤ ਕੀਤਾ ਗਿਆ ਹੈ ਇਹ ਪੰਜਾਬ ਟੂਰਿਜ਼ਮ ਕਾਰਪੋਰੇਸ਼ਨ ਦੀ ਮਲਕੀਅਤ ਹੈ।

Advertisement