DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਖਸਤਾ ਹਾਲ ਸੜਕ ਲੋਕਾਂ ਲਈ ਮੁਸੀਬਤ ਬਣੀ

ਪੱਤਰ ਪ੍ਰੇਰਕ ਜਲੰਧਰ, 9 ਮਾਰਚ ਫੋਕਲ ਪੁਆਇੰਟ ਤੋਂ ਲੰਮਾ ਪਿੰਡ ਚੌਕ ਨੂੰ ਜੋੜਨ ਵਾਲੀ ਸਰਵਿਸ ਲੇਨ ਦੀ ਵਿਗੜਦੀ ਹਾਲਤ ਕਾਰਨ ਰਾਹਗੀਰਾਂ, ਉਦਯੋਗਪਤੀਆਂ ਅਤੇ ਛੋਟੇ ਕਾਰੋਬਾਰੀਆਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਸੜਕ ’ਤੇ ਦਿਨ ਭਰ ਭਾਰੀ ਆਵਾਜਾਈ...
  • fb
  • twitter
  • whatsapp
  • whatsapp
Advertisement

ਪੱਤਰ ਪ੍ਰੇਰਕ

ਜਲੰਧਰ, 9 ਮਾਰਚ

Advertisement

ਫੋਕਲ ਪੁਆਇੰਟ ਤੋਂ ਲੰਮਾ ਪਿੰਡ ਚੌਕ ਨੂੰ ਜੋੜਨ ਵਾਲੀ ਸਰਵਿਸ ਲੇਨ ਦੀ ਵਿਗੜਦੀ ਹਾਲਤ ਕਾਰਨ ਰਾਹਗੀਰਾਂ, ਉਦਯੋਗਪਤੀਆਂ ਅਤੇ ਛੋਟੇ ਕਾਰੋਬਾਰੀਆਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਸੜਕ ’ਤੇ ਦਿਨ ਭਰ ਭਾਰੀ ਆਵਾਜਾਈ ਰਹਿੰਦੀ ਹੈ। ਇਸ ਸੜਕ ’ਤੇ ਪਏ ਟੋਇਆਂ ਕਾਰਨ ਅਕਸਰ ਵਾਹਨਾਂ ਨੂੰ ਨੁਕਸਾਨ ਹੁੰਦਾ ਹੈ ਅਤੇ ਹਾਦਸਿਆਂ ਦਾ ਖ਼ਤਰਾ ਵਧਦਾ ਜਾ ਰਿਹਾ ਹੈ। ਇਸ ਸੜਕ ਤੋਂ ਰੋਜ਼ਾਨਾ ਲੰਘਣ ਵਾਲੇ ਕਮਲੇਸ਼ ਸਿੰਘ ਨੇ ਨਿਰਾਸ਼ਾ ਜ਼ਾਹਰ ਕਰਦੇ ਹੋਏ ਕਿਹਾ ਕਿ ਉਹ ਇਸ ਸੜਕ ਤੋਂ ਅਕਸਰ ਆਪਣੀ ਕਾਰ ਲੈ ਕੇ ਲੰਘਦਾ ਹੈ। ਉਸ ਨੇ ਦੱਸਿਆ ਇੱਥੇ ਪਏ ਟੋਇਆਂ ਕਾਰਨ ਵਾਹਨ ਦਾ ਨੁਕਸਾਨ ਹੁੰਦਾ ਹੈ। ਉਸ ਨੇ ਕਿਹਾ ਕਿ ਜਿੱਥੇ ਉਸ ਨੂੰ ਮੁਰੰਮਤ ’ਤੇ ਪੈਸੇ ਲਾਉਣੇ ਪੈ ਰਹੇ ਹਨ, ਉੱਥੇ ਹੀ ਇਸ ਸੜਕ ਦੀ ਮਾੜੀ ਹਾਲਤ ਕਾਰਨ ਇੱਥੇ ਹਾਦਸਿਆਂ ਦਾ ਡਰ ਬਣਿਆ ਰਹਿੰਦਾ ਹੈ। ਉਸ ਨੇ ਦੱਸਿਆ ਕਿ ਇਸ ਸੜਕ ਤੋਂ ਲੋਕ ਪੈਦਲ ਜਾਣ ਤੋਂ ਗੁਰੇਜ਼ ਕਰਦੇ ਹਨ। ਇਥੋਂ ਲੰਘਣ ਵਾਲੇ ਹੋਰ ਰਾਹਗੀਰਾਂ ਨੇ ਕੇਂਦਰੀ ਮੰਤਰੀ ਨਿਤਿਨ ਗਡਕਰੀ ਨੂੰ ਤੁਰੰਤ ਦਖ਼ਲ ਦੇਣ ਦੀ ਮੰਗ ਕਰਨ ਲਈ ਪੱਤਰ ਵੀ ਲਿਖਿਆ ਹੈ। ਉਨ੍ਹਾਂ ਨੇ ਪੱਤਰ ਵਿੱਚ ਸੜਕ ’ਤੇ ਪਾਣੀ, ਢਹਿ-ਢੇਰੀ ਹੋ ਚੁੱਕੀ ਡਰੇਨੇਜ਼ ਪ੍ਰਣਾਲੀ ਅਤੇ ਫੋਕਲ ਪੁਆਇੰਟ ਨੂੰ ਜਾਣ ਲਈ ਇੱਕੋ-ਇੱਕ ਰਸਤੇ ’ਤੇ ਪੈਂਦੇ ਤੰਗ ਅੰਡਰਪਾਸ ਨੂੰ ਵੀ ਠੀਕ ਕਰਨ ਦੀ ਮੰਗ ਕੀਤੀ ਹੈ। ਉਦਯੋਗਪਤੀਆਂ ਨੇ ਕਿਹਾ ਕਿ ਵਾਰ-ਵਾਰ ਸ਼ਿਕਾਇਤਾਂ ਦੇ ਬਾਵਜੂਦ, ਸਰਵਿਸ ਲੇਨ ਨੂੰ ਬਿਹਤਰ ਬਣਾਉਣ ਲਈ ਕੋਈ ਕਾਰਵਾਈ ਨਹੀਂ ਕੀਤੀ ਗਈ।

ਮੁਰੰਮਤ ਕਰਵਾ ਦਿੱਤੀ ਜਾਵੇਗੀ: ਜੇਈ

ਨੈਸ਼ਨਲ ਹਾਇਵੇਅ ਪ੍ਰਾਜੈਕਟ ਦੇ ਜੇਈ ਰਾਮਪਾਲ ਨੇ ਦੱਸਿਆ ਕਿ ਬਰਸਾਤ ਤੋਂ ਪਹਿਲਾਂ ਇਸ ਸਰਵਿਸ ਲੇਨ ਦੀ ਮੁਰੰਮਤ ਕਰਵਾ ਦਿੱਤੀ ਜਾਵੇਗੀ ਅਤੇ ਪਾਣੀ ਦੇ ਨਿਕਾਸ ਲਈ ਪ੍ਰਬੰਧ ਕੀਤੇ ਜਾ ਰਹੇ ਹਨ।

Advertisement
×