DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਵਿਦਿਆਰਥੀਆਂ ਵੱਲੋਂ ਪੰਜਾਬ ਰਿਮੋਟ ਸੈਂਸਿੰਗ ਸੈਂਟਰ ਦਾ ਦੌਰਾ

ਜਲੰਧਰ: ਮੇਹਰ ਚੰਦ ਪਾਲੀਟੈਕਨਿਕ ਕਾਲਜ ਦੇ 32 ਵਿਦਿਆਰਥੀਆਂ ਨੇ ਲੁਧਿਆਣਾ ਸਥਿਤ ਪੰਜਾਬ ਰਿਮੋਟ ਸੈਂਸਿੰਗ ਸੈਂਟਰ ਦਾ ਵਿੱਦਿਅਕ ਦੌਰਾ ਕੀਤਾ। ਇਹ ਦੌਰਾ ਡਾ. ਕਪਿਲ ਓਹਰੀ, ਇੰਜੀ. ਅਮਿਤ ਖੰਨਾ ਤੇ ਇੰਜੀ. ਕਨਵ ਮਹਾਜਨ ਦੀ ਅਗਵਾਈ ਹੇਠ ਕੀਤਾ ਗਿਆ। ਦੌਰੇ ਦਾ ਮੁੱਖ ਉਦੇਸ਼...
  • fb
  • twitter
  • whatsapp
  • whatsapp
Advertisement

ਜਲੰਧਰ: ਮੇਹਰ ਚੰਦ ਪਾਲੀਟੈਕਨਿਕ ਕਾਲਜ ਦੇ 32 ਵਿਦਿਆਰਥੀਆਂ ਨੇ ਲੁਧਿਆਣਾ ਸਥਿਤ ਪੰਜਾਬ ਰਿਮੋਟ ਸੈਂਸਿੰਗ ਸੈਂਟਰ ਦਾ ਵਿੱਦਿਅਕ ਦੌਰਾ ਕੀਤਾ। ਇਹ ਦੌਰਾ ਡਾ. ਕਪਿਲ ਓਹਰੀ, ਇੰਜੀ. ਅਮਿਤ ਖੰਨਾ ਤੇ ਇੰਜੀ. ਕਨਵ ਮਹਾਜਨ ਦੀ ਅਗਵਾਈ ਹੇਠ ਕੀਤਾ ਗਿਆ। ਦੌਰੇ ਦਾ ਮੁੱਖ ਉਦੇਸ਼ ਵਿਦਿਆਰਥੀਆਂ ਨੂੰ ਨਵੀਨਤਮ ਰਿਮੋਟ ਸੈਂਸਿੰਗ ਤੇ ਜੀਓਸਪੈਸ਼ੀਅਲ ਤਕਨਾਲੋਜੀਆਂ ਬਾਰੇ ਹੱਥੋਂ-ਹੱਥ ਤਜਰਬਾ ਦਿਵਾਉਣਾ ਸੀ। ਉਨ੍ਹਾਂ ਵਿਦਿਆਰਥੀਆਂ ਨੂੰ ਸਿਵਲ ਇੰਜਨੀਅਰਿੰਗ ਦੇ ਖੇਤਰ ’ਚ ਇਸ ਤਕਨਾਲੋਜੀ ਦੇ ਉਪਯੋਗ ਜਿਵੇਂ ਲੈਂਡ ਯੂਜ਼ ਪਲੈਨਿੰਗ, ਢਾਂਚਾਗਤ ਵਿਕਾਸ, ਪਰਿਆਵਰਣ ਪ੍ਰਬੰਧਨ, ਆਪਦਾ ਪ੍ਰਬੰਧਨ, ਫ਼ਸਲ ਨਿਰੀਖਣ ਤੇ ਕੁਦਰਤੀ ਸਰੋਤਾਂ ਦੀ ਸਾਂਭ-ਸੰਭਾਲ ਆਦਿ ਬਾਰੇ ਜਾਣੂ ਕਰਵਾਇਆ। ਪ੍ਰਿੰਸੀਪਲ ਡਾ. ਜਗਰੂਪ ਸਿੰਘ ਨੇ ਸਿਵਲ ਇੰਜੀਨੀਅਰਿੰਗ ਵਿਭਾਗ ਵੱਲੋਂ ਕੀਤੀ ਗਈ ਕੋਸ਼ਿਸ਼ ਦੀ ਸ਼ਲਾਘਾ ਕੀਤੀ। -ਪੱਤਰ ਪ੍ਰੇਰਕ

Advertisement

 

Advertisement
×