Advertisement
ਹਤਿੰਦਰ ਮਹਿਤਾ
ਜਲੰਧਰ, 4 ਮਾਰਚ
Advertisement
ਜਲੰਧਰ ਵਿੱਚ ਮਾਲੀਆ ਰਜਿਸਟਰੇਸ਼ਨ ਦਾ ਕੰਮ ਹੁਣ ਐੱਸਡੀਐੱਮ ਕਰਨਗੇ। ਡੀਸੀ ਡਾ: ਹਿਮਾਂਸ਼ੂ ਅਗਰਵਾਲ ਨੇ ਇਸ ਸਬੰਧੀ ਲੋੜੀਂਦੇ ਹੁਕਮ ਜਾਰੀ ਕੀਤੇ ਹਨ।
ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੇ ਐਕਸ ਹੈਂਡਲ ’ਤੇ ਜਾਣਕਾਰੀ ਦਿੱਤੀ ਸੀ ਕਿ ਮਾਲ ਅਧਿਕਾਰੀ ਹੜਤਾਲ ’ਤੇ ਹਨ ਅਤੇ ਲੋਕਾਂ ਦੀਆਂ ਸਮੱਸਿਆਵਾਂ ਦੇ ਮੱਦੇਨਜ਼ਰ, ਮਾਲ ਰਜਿਸਟਰੇਸ਼ਨ ਦਾ ਕੰਮ ਹੋਰ ਅਧਿਕਾਰੀ ਕਰਨਗੇ।
ਡਿਪਟੀ ਕਮਿਸ਼ਨਰ ਡਾ: ਹਿਮਾਂਸ਼ੂ ਅਗਰਵਾਲ ਨੇ ਕਿਹਾ ਹੈ ਕਿ ਉਨ੍ਹਾਂ ਨੇ ਮਾਲੀਆ ਰਜਿਸਟਰੇਸ਼ਨ ਦੇ ਕੰਮ ਲਈ ਐੱਸਡੀਐੱਮ ਨੂੰ ਤਾਇਨਾਤ ਕੀਤਾ ਹੈ।
Advertisement
×