Punjab News - Grenade Attack: 12 ਘੰਟੇ ’ਚ ਸੁਲਝੀ ਭਾਜਪਾ ਆਗੂ ਦੇ ਘਰ ’ਤੇ ਗ੍ਰੇਨੇਡ ਹਮਲੇ ਦੀ ਗੁੱਥੀ, 2 ਸ਼ੱਕੀ ਕਾਬੂ
Grenade attack on BJP leader’s house
ਮਾਸਟਰਮਾਈਂਡ ਦਾ ਲਾਰੈਂਸ ਗੈਂਗ ਨਾਲ ਕੁਨੈਕਸ਼ਨ
ਹਤਿੰਦਰ ਮਹਿਤਾ
ਜਲੰਧਰ, 8 ਅਪਰੈਲ
ਭਾਜਪਾ ਆਗੂ ਮਨੋਰੰਜਨ ਕਾਲੀਆ ਦੇ ਘਰ ਹੋਏ ਗ੍ਰੇਨੇਡ ਹਮਲੇ ਦੇ ਮਾਮਲੇ ਨੂੰ ਪੁਲੀਸ ਨੇ 12 ਘੰਟਿਆਂ ਦੇ ਅੰਦਰ ਸੁਲਝਾ ਲਿਆ ਹੈ। ਸਪੈਸ਼ਲ ਡੀਜੀਪੀ ਅਰਪਿਤ ਸ਼ੁਕਲਾ ਨੇ ਕਿਹਾ ਕਿ ਲਾਰੈਂਸ, ਸ਼ਹਿਜ਼ਾਦ ਭੱਟੀ ਅਤੇ ਜ਼ੀਸ਼ਾਨ ਅਖ਼ਤਰ ਨੇ ਇਸ ਹਮਲੇ ਨੂੰ ਅੰਜਾਮ ਦੇਣ ਦੀ ਸਾਜ਼ਿਸ਼ ਰਚੀ ਸੀ।
ਉਨ੍ਹਾਂ ਕਿਹਾ ਕਿ ਪੁਲੀਸ ਵੱਲੋਂ ਰਿਕਸ਼ਾ ਚਾਲਕ ਦੀ ਵੀ ਭਾਲ ਕੀਤੀ ਜਾ ਰਹੀ ਹੈ, ਜੋ ਜਲਦੀ ਹੀ ਪੁਲੀਸ ਹਿਰਾਸਤ ’ਚ ਹੋਵੇਗਾ। ਪੁਲੀਸ ਨੇ ਆਟੋ ਰਿਕਸ਼ਾ ਨੂੰ ਆਪਣੇ ਕਬਜ਼ੇ ’ਚ ਲੈ ਲਿਆ ਹੈ। ਪੁਲੀਸ ਅਨੁਸਾਰ ਇਹ ਹਮਲਾ ਪੰਜਾਬ ’ਚ ਧਾਰਮਿਕ ਸਾਂਝ ਨੂੰ ਖਰਾਬ ਕਰਨ ਲਈ ਪਾਕਿਸਤਾਨ ਦੀ ਖੁਫੀਆ ਏਜੰਸੀ ਆਈਐਸਆਈ ਦਾ ਕੰਮ ਸੀ।
ਹਮਲੇ ਦੇ ਮਾਸਟਰਮਾਈਂਡ ਦੀ ਪਛਾਣ ਜ਼ੀਸ਼ਾਨ ਅਖ਼ਤਰ ਦੇ ਰੂਪ ’ਚ ਹੋਈ ਹੈ, ਜੋ ਗੈਂਗਸਟਰ ਲਾਰੈਂਸ ਬਿਸ਼ਨੋਈ ਦਾ ਕਰੀਬੀ ਸਾਥੀ ਹੈ। ਇਹ ਸਰਹੱਦ ਪਾਰੋਂ ਯੋਜਨਾਬੱਧ ਹਮਲਾ ਸੀ। ਜ਼ੀਸ਼ਾਨ ਅਖ਼ਤਰ ਐਨਸੀਪੀ ਦੇ ਆਗੂ ਬਾਬਾ ਸਿੱਦੀਕੀ ਦੀ ਹੱਤਿਆ ਦੇ ਮਾਮਲੇ ’ਚ ਵੀ ਲੋੜੀਂਦਾ ਹੈ।
ਇਹ ਵੀ ਪੜ੍ਹੋ:
Video-ਗ੍ਰਨੇਡ ਹਲਮਾ: ਈ-ਰਿਕਸ਼ਾ ’ਤੇ ਆਏ ਵਿਅਕਤੀ ਨੇ ਕਾਲੀਆ ਦੇ ਘਰ ’ਤੇ ਸੁੱਟਿਆ ਕਥਿਤ ਗ੍ਰਨੇਡ
Punjab Grenade attack: ਗ੍ਰਨੇਡ ਧਮਾਕਾ: ਸੁਨੀਲ ਜਾਖੜ ਵੱਲੋਂ ਪੰਜਾਬ ਭਰ ‘ਚ 2 ਘੰਟੇ ਲਈ ਧਰਨਾ ਦੇਣ ਦਾ ਐਲਾਨ
Punjab Grenade Attack ਕਾਲੀਆ ਦੇ ਘਰ ਪੁੱਜੇ ਬਿੱਟੂ, ਮੁਕੰਮਲ ਜਾਂਚ ਦੀ ਕੀਤੀ ਮੰਗ