ਜਲੰਧਰ ਕੈਂਟ ਸਟੇਸ਼ਨ 'ਤੇ ਕਰੇਨ ਡਿੱਗਣ ਕਾਰਨ ਕਈ ਵਾਹਨ ਨੁਕਸਾਨੇ
ਹਤਿੰਦਰ ਮਹਿਤਾ
ਜਲੰਧਰ, 21 ਜੂਨ
ਜਲੰਧਰ ਕੈਂਟ ਸਟੇਸ਼ਨ 'ਤੇ ਸਵੇਰੇ 11:30 ਵਜੇ ਇੱਕ ਮੋਬਾਈਲ ਕਰੇਨ ਦੇ ਪਾਰਕਿੰਗ ਵਿੱਚ ਡਿੱਗ ਜਾਣ ਕਾਰਨ ਇੱਕ ਵੱਡਾ ਹਾਦਸਾ ਵਾਪਰ ਗਿਆ। ਮੋਬਾਈਲ ਕਰੇਨ ਪਾਵਰ ਕਰੇਨ ਦੇ ਹਿੱਸਿਆਂ ਨੂੰ ਤੋੜ ਕੇ ਹੇਠਾਂ ਉਤਾਰ ਰਹੀ ਸੀ ਕਿ ਉਸੇ ਵੇਲੇ ਝਟਕਾ ਲੱਗਿਆ ਅਤੇ ਆਪਣਾ ਸੰਤੁਲਨ ਗੁਆ ਬੈਠੀ।
ਇਸ ਕਾਰਨ ਇੱਕ ਪਾਸੇ ਭਾਰ ਵਧਣ ਕਾਰਨ ਕਰੇਨ ਜਿੱਥੇ ਖੜ੍ਹੀ ਸੀ, ਉਹ ਮਿੱਟੀ ਡਿੱਗ ਗਈ। ਇਸ ਵਜ੍ਹਾ ਨਾਲ ਕਰੇਨ ਹੇਠਾਂ ਪਾਰਕਿੰਗ ਵਿੱਚ ਖੜ੍ਹੇ ਯਾਤਰੀਆਂ ਅਤੇ ਰੇਲਵੇ ਕਰਮਚਾਰੀਆਂ ਦੇ ਵਾਹਨਾਂ 'ਤੇ ਡਿੱਗ ਪਈ। ਇਸ ਕਾਰਨ ਕਈ ਵਾਹਨ ਨੁਕਸਾਨੇ ਗਏ, ਪਰ ਖ਼ੁਸ਼ਕਿਸਮਤੀ ਨਾਲ ਜਾਨੀ ਨੁਕਸਾਨ ਤੋਂ ਬਚਾਅ ਰਿਹਾ।