ਇੰਗਲਿਸ਼ ਚੈਨਲ ਵਿੱਚ 'ਡੰਕੀ' ਵਾਲੀ ਕਿਸ਼ਤੀ ਪਲਟਣ ਤੋਂ ਬਾਅਦ ਜਲੰਧਰ ਦਾ ਨੌਜਵਾਨ ਲਾਪਤਾ
ਜਲੰਧਰ ਦਾ ਇੱਕ ਨੌਜਵਾਨ ਡੰਕੀ ਰੂਟ ਰਾਹੀਂ ਫਰਾਂਸ ਤੋਂ ਇੰਗਲੈਂਡ ਜਾਣ ਦੌਰਾਨ ਲਾਪਤਾ ਹੋ ਗਿਆ ਹੈ। ਜਾਣਕਾਰੀ ਅਨੁਸਾਰ ਇਹ ਨੌਜਵਾਨ ਲਗਪਗ 80 ਦੇ ਕਰੀਬ ਹੋਰ ਨੌਜਵਾਨਾਂ ਨਾਲ ਇੱਕ ਕਿਸ਼ਤੀ ਵਿਚ ਸਵਾਰ ਸੀ, ਜੋ ਕਿ ਜਿਹੜੀ ਇੰਗਲੈਂਡ ਜਾ ਰਹੀ ਸੀ।...
Advertisement
ਜਲੰਧਰ ਦਾ ਇੱਕ ਨੌਜਵਾਨ ਡੰਕੀ ਰੂਟ ਰਾਹੀਂ ਫਰਾਂਸ ਤੋਂ ਇੰਗਲੈਂਡ ਜਾਣ ਦੌਰਾਨ ਲਾਪਤਾ ਹੋ ਗਿਆ ਹੈ। ਜਾਣਕਾਰੀ ਅਨੁਸਾਰ ਇਹ ਨੌਜਵਾਨ ਲਗਪਗ 80 ਦੇ ਕਰੀਬ ਹੋਰ ਨੌਜਵਾਨਾਂ ਨਾਲ ਇੱਕ ਕਿਸ਼ਤੀ ਵਿਚ ਸਵਾਰ ਸੀ, ਜੋ ਕਿ ਜਿਹੜੀ ਇੰਗਲੈਂਡ ਜਾ ਰਹੀ ਸੀ। ਇੱਕ ਅਕਤੂਬਰ ਨੂੰ ਇੰਗਲਿਸ਼ ਚੈਨਲ ਵਿੱਚ ਇਹ ਕਿਸ਼ਤੀ ਪਲਟਣ ਤੋਂ ਬਾਅਦ ਜਲੰਧਰ ਦੇ ਪਿੰਡ ਭਟਨੂਰ ਲੁਬਾਣ ਦਾ ਨੌਜਵਾਨ ਲਾਪਤਾ ਹੈ।
ਪੀੜਤ ਦੀ ਪਛਾਣ ਅਰਵਿੰਦਰ ਸਿੰਘ ਵਜੋਂ ਹੋਈ ਹੈ। ਉਸ ਦੇ ਪਰਿਵਾਰ ਨੂੰ ਅਗਲੇ ਦਿਨ 2 ਅਕਤੂਬਰ ਨੂਰ ਇਸ ਦੁਖਾਂਤਕ ਘਟਨਾ ਬਾਰੇ ਪਤਾ ਲੱਗਾ, ਜਦੋਂ ਕਿਸ਼ਤੀ ਵਿੱਚੋ ਬਚੇ ਹੋਏ ਇਕ ਵਿਅਕਤੀ ਨੇ ਉਨ੍ਹਾਂ ਨੂੰ ਇਹ ਜਾਣਕਾਰੀ ਦਿੱਤੀ। ਸੂਚਿਤ ਕਰਨ ਵਾਲਾ ਨੌਜਵਾਨ
Advertisement
ਕਪੂਰਥਲਾ ਜ਼ਿਲ੍ਹੇ ਦੇ ਚੋਹਾਣਾ ਪਿੰਡ ਦਾ ਰਹਿਣ ਵਾਲਾ ਹੈ।
Advertisement
ਲਾਪਤਾ ਨੌਜਵਾਨ ਦੇ ਛੋਟੇ ਭਰਾ ਅਸ਼ਿਵੰਦਰ ਸਿੰਘ ਨੇ ਦੱਸਿਆ ਕਿ ਉਸ ਦਾ ਵੱਡਾ ਭਰਾ ਅਰਵਿੰਦਰ 18 ਮਈ ਨੂੰ ਵਰਕ ਪਰਮਿਟ ਵੀਜ਼ਾ ’ਤੇ ਪੁਰਤਗਾਲ ਗਿਆ ਸੀ ਅਤੇ ਉੱਥੇ ਹੀ ਰਹਿਣਾ ਸੀ। ਉਸ ਦੇ ਬਾਇਓਮੈਟ੍ਰਿਕਸ 5 ਸਤੰਬਰ ਨੂੰ ਲਏ ਗਏ ਸਨ। ਪਰ ਪਤਾ ਲੱਗਾ ਕਿ ਉਹ ਕੁਝ ਹੋਰ ਨੌਜਵਾਨਾਂ ਨੂੰ ਉਥੇ ਮਿਲਿਆ ਅਤੇ ਉਨ੍ਹਾਂ ਨੇ ਡੰਕੀ ਰਾਹੀ ਇੰਗਲੈਂਡ ਜਾਣ ਦਾ ਮਨ ਬਣਾਇਆ ਸੀ।
ਅਸ਼ਵਿੰਦਰ ਸਿੰਘ ਨੇ ਕਿਹਾ ਉਸ ਨੇ ਡੰਕੀ ਰੂਟ ਰਾਹੀਂ ਯੂਕੇ ਪਹੁੰਚਣ ਦੀ ਯੋਜਨਾ ਬਣਾਈ ਸੀ। ਪਹਿਲਾਂ, ਉਨ੍ਹਾਂ ਨੇ ਇੱਕ ਟਰੱਕ ’ਤੇ ਯਾਤਰਾ ਕਰਨ ਦੀ ਯੋਜਨਾ ਬਣਾਈ, ਪਰ ਟਰੱਕ ਆਪਰੇਟਰ ਨੇ ਉਨ੍ਹਾਂ ਨੂੰ ਲਿਜਾਣ ਤੋਂ ਇਨਕਾਰ ਕਰ ਦਿੱਤਾ।
ਉਸ ਨੇ ਕਿਹਾ, ‘‘ਉਨ੍ਹਾਂ ਨੇ ਇੱਕ ਕਿਸ਼ਤੀ ਲੈਣ ਦੀ ਯੋਜਨਾ ਬਣਾਈ। ਜਦੋਂ ਉਸ ਨੇ ਸਾਨੂੰ ਇਸ ਬਾਰੇ ਦੱਸਿਆ, ਤਾਂ ਅਸੀਂ ਇਸ ਦਾ ਸਖ਼ਤ ਵਿਰੋਧ ਕੀਤਾ ਸੀ। ਅਸ਼ਵਿੰਦਰ ਨੇ ਕਿਹਾ ਕਿ ਚੋਹਾਣਾ ਦੇ ਨੌਜਵਾਨ ਨੇ ਅਰਵਿੰਦਰ ਦੇ ਪਰਿਵਾਰ ਨੂੰ ਸੂਚਿਤ ਕਰਨ ਲਈ ਫ਼ੋਨ ਕੀਤਾ ਸੀ ਕਿ ਕਿਸ਼ਤੀ ਵਿੱਚ 80 ਦੇ ਕਰੀਬ ਨੌਜਵਾਨ ਸਨ ਇੰਨਾ ਵਿੱਚ ਪੰਜ ਪੰਜਾਬੀ ਨੌਜਵਾਨ ਸਨ।
ਅਸ਼ਿਵੰਦਰ ਸਿੰਘ ਨੇ ਦੱਸਿਆ ਕਿ ਉਨਾ ਨੂੰ ਇਸ ਬਾਰੇ ਕੋਈ ਹੋਰ ਜਾਣਕਾਰੀ ਨਹੀਂ ਹੈ। ਆਦਮਪੁਰ ਦੇ ਵਿਧਾਇਕ ਸੁਖਵਿੰਦਰ ਸਿੰਘ ਕੋਟਲੀ ਨੇ ਕਿਹਾ ਕਿ ਉਹ ਅਰਵਿੰਦਰ ਨੂੰ ਲੱਭਣ ਲਈ ਪੰਜਾਬ ਅਤੇ ਕੇਂਦਰ ਸਰਕਾਰ ਦੀ ਮੱਦਦ ਲੈਣ ਲਈ ਤਾਲਮੇਲ ਕਰਨਗੇ।
Advertisement
×