ਜਲੰਧਰ: ਧੁੱਸੀ ਬੰਨ੍ਹ ਟੁੱਟਣ ਕਾਰਨ ਮਚੀ ਤਬਾਹੀ ਦਾ ਅੱਜ ਜਾਇਜ਼ਾ ਲੈਣਗੇ ਭਗਵੰਤ ਮਾਨ
ਪਾਲ ਸਿੰਘ ਨੌਲੀ ਜਲੰਧਰ, 14 ਜੁਲਾਈ ਸਤਲੁਜ ਦਰਿਆ ਦੇ ਧੁੱਸੀ ਬੰਨ੍ਹ ਵਿੱਚ ਪਾੜ ਕਾਰਨ ਮਚੀ ਤਬਾਹੀ ਦਾ ਜਾਇਜ਼ਾ ਲੈਣ ਲਈ ਮੁੱਖ ਮੰਤਰੀ ਭਗਵੰਤ ਮਾਨ ਅੱਜ ਮੰਡਾਲਾ ਛੰਨਾ ਪਹੁੰਚਣਗੇ। ਪਾੜ ਨੂੰ ਪੂਰਨ ਲਈ ਰਾਜ ਸਭਾ ਮੈਂਬਰ ਸੰਤ ਬਲਵੀਰ ਸਿੰਘ ਸੀਚੇਵਾਲ ਦੀ...
Advertisement
ਪਾਲ ਸਿੰਘ ਨੌਲੀ
ਜਲੰਧਰ, 14 ਜੁਲਾਈ
Advertisement
ਸਤਲੁਜ ਦਰਿਆ ਦੇ ਧੁੱਸੀ ਬੰਨ੍ਹ ਵਿੱਚ ਪਾੜ ਕਾਰਨ ਮਚੀ ਤਬਾਹੀ ਦਾ ਜਾਇਜ਼ਾ ਲੈਣ ਲਈ ਮੁੱਖ ਮੰਤਰੀ ਭਗਵੰਤ ਮਾਨ ਅੱਜ ਮੰਡਾਲਾ ਛੰਨਾ ਪਹੁੰਚਣਗੇ। ਪਾੜ ਨੂੰ ਪੂਰਨ ਲਈ ਰਾਜ ਸਭਾ ਮੈਂਬਰ ਸੰਤ ਬਲਵੀਰ ਸਿੰਘ ਸੀਚੇਵਾਲ ਦੀ ਅਗਵਾਈ ਵਿੱਚ ਕਾਰਜ ਚੱਲ ਰਿਹਾ ਹੈ। ਇਸ ਨੂੰ ਪੂਰਨ ਵਾਸਤੇ ਪੰਜਾਬ ਭਰ ਤੋਂ ਲੋਕ ਮੱਦਦ ਵਾਸਤੇ ਆ ਰਹੇ ਹਨ। ਮੁੱਖ ਮੰਤਰੀ ਭਗਵੰਤ ਮਾਨ ਸੀਚੇਵਾਲ ਵਿੱਚ ਬਣੇ ਹੈਲੀਪੈਡ 'ਤੇ ਉਤਰਨਗੇ। ਬਾਅਦ ਵਿੱਚ ਉਹ ਬੰਨ੍ਹ ਦਾ ਦੌਰਾ ਕਰਕੇ ਰਾਹਤ ਕਾਰਜਾਂ ਦਾ ਜਾਇਜ਼ਾ ਲੈਣਗੇ।
Advertisement
Advertisement
×

