ਜਲੰਧਰ ’ਚ ਤੇਜ਼ ਰਫ਼ਤਾਰ ਔਡੀ ਨੇ ਈ-ਰਿਕਸ਼ਾ ਨੂੰ ਟੱਕਰ ਮਾਰੀ, 3 ਮੌਤਾਂ ਤੇ 2 ਜ਼ਖ਼ਮੀ
ਚੰਡੀਗੜ੍ਹ, 31 ਜਨਵਰੀ ਪੰਜਾਬ ਦੇ ਜਲੰਧਰ ਵਿਚ ਤੇਜ਼ ਰਫ਼ਤਾਰ ਔਡੀ ਨੇ ਈ-ਰਿਕਸ਼ਾ ਨੂੰ ਟੱਕਰ ਮਾਰ ਦਿੱਤੀ, ਜਿਸ ਵਿਚ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ ਅਤੇ ਦੋ ਜ਼ਖਮੀ ਹੋ ਗਏ। ਕਾਰ ਚਾਲਕ ਮੌਕੇ ਤੋਂ ਫਰਾਰ ਹੋ ਗਿਆ। ਪੁਲੀਸ ਨੇ ਅੱਜ ਇਥੇ...
Advertisement
ਚੰਡੀਗੜ੍ਹ, 31 ਜਨਵਰੀ
ਪੰਜਾਬ ਦੇ ਜਲੰਧਰ ਵਿਚ ਤੇਜ਼ ਰਫ਼ਤਾਰ ਔਡੀ ਨੇ ਈ-ਰਿਕਸ਼ਾ ਨੂੰ ਟੱਕਰ ਮਾਰ ਦਿੱਤੀ, ਜਿਸ ਵਿਚ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ ਅਤੇ ਦੋ ਜ਼ਖਮੀ ਹੋ ਗਏ। ਕਾਰ ਚਾਲਕ ਮੌਕੇ ਤੋਂ ਫਰਾਰ ਹੋ ਗਿਆ। ਪੁਲੀਸ ਨੇ ਅੱਜ ਇਥੇ ਦੱਸਿਆ ਕਿ ਇਹ ਹਾਦਸਾ ਮੰਗਲਵਾਰ ਸ਼ਾਮ ਨੂੰ ਬਿਧੀਪੁਰ ਨੇੜੇ ਹਾਈਵੇਅ 'ਤੇ 'ਸਰਵਿਸ ਰੋਡ' 'ਤੇ ਵਾਪਰਿਆ। ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਜਾਂਚ ਜਾਰੀ ਹੈ। ਮ੍ਰਿਤਕ ਦੀ ਪਛਾਣ ਪਰਮਜੀਤ ਸਿੰਘ ਪੰਮਾ, ਜਗਦੀਸ਼ ਚੰਦਰ ਅਤੇ ਪੰਕਜ ਵਜੋਂ ਹੋਈ ਹੈ। ਦੋਵਾਂ ਜ਼ਖਮੀਆਂ ਨੂੰ ਹਸਪਤਾਲ ਪਹੁੰਚਾਇਆ ਗਿਆ।
Advertisement
Advertisement
Advertisement
×