ਹੜ੍ਹਾਂ ਦੀ ਤਰਾਸਦੀ: ਘਰ ਦੇ ਵਿਹੜੇ ਵਿੱਚ ਹੀ ਕੀਤਾ ਬਜ਼ੁਰਗ ਦਾ ਸਸਕਾਰ
ਹੜ੍ਹਾਂ ਕਾਰਨ ਹੋਈ ਤਬਾਹੀ ਕਾਰਨ ਬਾਊਪੁਰ ਮੰਡ ਇਲਾਕੇ ਵਿੱਚ ਵੱਡੇ ਪੱਧਰ ’ਤੇ ਨੁਕਸਾਨ ਪਹੁੰਚਿਆ ਹੈ। ਹਾਲਾਤ ਅਜਿਹੇ ਹੋ ਗਏ ਹਨ ਕਿ ਹੁਣ ਰੱਬ ਨੂੰ ਪਿਆਰੇ ਹੋਇਆਂ ਦਾ ਸਸਕਾਰ ਕਰਨ ਲਈ ਸ਼ਮਸ਼ਾਨਘਾਟ ਪਹੁੰਚਿਆ ਜਾਣਾ ਵੀ ਸੰਭਵ ਨਹੀਂ ਹੈ। ਪਿੰਡ ਸਾਂਗਰਾ...
Advertisement
ਹੜ੍ਹਾਂ ਕਾਰਨ ਹੋਈ ਤਬਾਹੀ ਕਾਰਨ ਬਾਊਪੁਰ ਮੰਡ ਇਲਾਕੇ ਵਿੱਚ ਵੱਡੇ ਪੱਧਰ ’ਤੇ ਨੁਕਸਾਨ ਪਹੁੰਚਿਆ ਹੈ। ਹਾਲਾਤ ਅਜਿਹੇ ਹੋ ਗਏ ਹਨ ਕਿ ਹੁਣ ਰੱਬ ਨੂੰ ਪਿਆਰੇ ਹੋਇਆਂ ਦਾ ਸਸਕਾਰ ਕਰਨ ਲਈ ਸ਼ਮਸ਼ਾਨਘਾਟ ਪਹੁੰਚਿਆ ਜਾਣਾ ਵੀ ਸੰਭਵ ਨਹੀਂ ਹੈ। ਪਿੰਡ ਸਾਂਗਰਾ ਦੇ ਸ਼ਮਸ਼ਾਨਘਾਟ ਵਿੱਚ ਅਜੇ ਵੀ ਪਾਣੀ ਖੜਾ ਹੋਣ ਕਾਰਨ ਇੱਕ ਪਰਿਵਾਰ ਨੂੰ ਬਜ਼ੁਰਗ ਮਾਤਾ ਦਾ ਸਸਕਾਰ ਘਰ ਦੇ ਵਿਹੜੇ ਵਿੱਚ ਹੀ ਕਰਨ ਲਈ ਮਜ਼ਬੂਰ ਹੋਣਾ ਪਿਆ।
ਜ਼ਿਕਰਯੋਗ ਹੈ ਕਿ ਬੀਤੇ ਕੱਲ੍ਹ ਸ਼ਾਂਗਰਾ ਪਿੰਡ ਦੀ ਗੁਰਨਾਮ ਕੌਰ(75) ਦਾ ਦਿਹਾਂਤ ਹੋ ਗਿਆ ਸੀ। ਪਿੰਡ ਦੇ ਆਲੇ-ਦੁਆਲੇ ਢਾਈ-ਤਿੰਨ ਫੁੱਟ ਪਾਣੀ ਜਮ੍ਹਾ ਹੈ। ਪਿੰਡ ਦੇ ਸਿਵਿਆਂ ਵਿੱਚ ਵੀ ਵੱਡੇ ਪੱਧਰ ’ਤੇ ਪਾਣੀ ਭਰਿਆ ਹੋਣ ਕਾਰਨ ਉੱਥੇ ਸਸਕਾਰ ਕਰਨਾ ਸੰਭਵ ਨਹੀਂ ਸੀ ਆਖਰਕਾਰ ਪੀੜਤ ਪਰਿਵਾਰ ਨੂੰ ਘਰ ਦੇ ਇੱਕ ਹਿੱਸੇ ਵਿੱਚ ਹੀ ਗੁਰਨਾਮ ਕੌਰ ਦਾ ਸਸਕਾਰ ਕਰਨਾ ਪਿਆ।
ਪੀੜਤ ਪਰਿਵਾਰ ਨੇ ਦੱਸਿਆ ਕਿ ਹੜ੍ਹ ਦੋਰਾਨ ਪਰਿਵਾਰ ਦੀ ਫਸਲ ਤਬਾਹ ਹੋ ਗਈ ਹੈ। ਜਿਸ ਕਾਰਨ ਸਦਮਾ ਨਾ ਸਹਾਰਦਿਆਂ ਮਾਤਾ ਬੀਮਾਰ ਹੋ ਗਏ ਸਨ ਅਤੇ ਉਨ੍ਹਾਂ ਦਾ ਦੇਹਾਂਤ ਹੋ ਗਿਆ।
ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ ਆਉਣ ਲਈ ਅਜੇ ਵੀ ਕਿਸ਼ਤੀ ਦੀ ਵਰਤੋ ਕਰਨੀ ਪੈਂਦੀ ਹੈ। ਪਿੰਡ ਦੇ ਸਰਪੰਚ ਨੇ ਦੱਸਿਆ ਕਿ ਐਮਪੀਲੈਂਡ ਫੰਡ ਵਿੱਚੋਂ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਮੋਟਰ ਬੋਟ ਦਿੱਤੀ ਸੀ। ਉਸ ਦੇ ਸਹਾਰੇ ਹੀ ਸਕੇ ਸੰਬੰਧੀਆਂ ਤੇ ਹੋਰ ਰਿਸ਼ਤੇਦਾਰਾਂ ਨੂੰ ਘਰ ਲਿਆਂਦਾ ਗਿਆ ਸੀ।
Advertisement
×