DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਸ਼ਹੀਦੀ ਦਿਵਸ ਨੂੰ ਸਮਰਪਿਤ ਸਮਾਗਮ

ਸ਼ਾਹਕੋਟ (ਪੱਤਰ ਪ੍ਰੇਰਕ): ਗੁਰੂ ਅਰਜਨ ਦੇਵ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਾਹਕੋਟ, ਮਲਸੀਆਂ, ਬਾਜਵਾ ਕਲਾਂ, ਕੋਟਲੀ ਗਾਜਰਾਂ, ਬਾਹਮਣੀਆਂ, ਮੱਲ੍ਹੀਆਂ ਕਲਾਂ ਤੇ ਖੁਰਦ, ਪਰਜੀਆਂ ਕਲਾਂ ਤੇ ਖੁਰਦ, ਉੱਗੀ, ਸਾਦਿਕਪੁਰ, ਤਲਵੰਡੀ ਮਾਧੋ, ਸੋਹਲ ਜਗੀਰ, ਨਿਮਾਜੀਪੁਰ, ਰੂਪੇਵਾਲ, ਸੈਦਪੁਰ ਝਿੜੀ, ਮਾਣਕ, ਗਿੱਦੜਪਿੰਡੀ, ਲੋਹੀਆਂ ਖਾਸ,...

  • fb
  • twitter
  • whatsapp
  • whatsapp
Advertisement
ਸ਼ਾਹਕੋਟ (ਪੱਤਰ ਪ੍ਰੇਰਕ): ਗੁਰੂ ਅਰਜਨ ਦੇਵ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਾਹਕੋਟ, ਮਲਸੀਆਂ, ਬਾਜਵਾ ਕਲਾਂ, ਕੋਟਲੀ ਗਾਜਰਾਂ, ਬਾਹਮਣੀਆਂ, ਮੱਲ੍ਹੀਆਂ ਕਲਾਂ ਤੇ ਖੁਰਦ, ਪਰਜੀਆਂ ਕਲਾਂ ਤੇ ਖੁਰਦ, ਉੱਗੀ, ਸਾਦਿਕਪੁਰ, ਤਲਵੰਡੀ ਮਾਧੋ, ਸੋਹਲ ਜਗੀਰ, ਨਿਮਾਜੀਪੁਰ, ਰੂਪੇਵਾਲ, ਸੈਦਪੁਰ ਝਿੜੀ, ਮਾਣਕ, ਗਿੱਦੜਪਿੰਡੀ, ਲੋਹੀਆਂ ਖਾਸ, ਨੰਗਲ ਅੰਬੀਆਂ, ਕੋਟਲਾ ਸੂਰਜ ਮੱਲ, ਢੰਡੋਵਾਲ ਅਤੇ ਕਈ ਹੋਰ ਪਿੰਡਾਂ ਵਿੱਚ ਸਮਾਗਮ ਕਰਵਾਏ ਗਏ। ਗੁਰਦੁਆਰਿਆਂ ’ਚ ਅਖੰਡ ਪਾਠ ਦੇ ਭੋਗ ਮਗਰੋਂ ਕੀਰਤਨੀ ਜਥਿਆਂ ਨੇ ਹਾਜ਼ਰੀ ਲਵਾਈ। ਠੰਢੇ-ਮਿੱਠੇ ਜਲ ਦੀਆਂ ਛਬੀਲਾਂ ਲਗਾਈਆਂ ਗਈਆਂ ਅਤੇ ਗੁਰੂ ਕੇ ਲੰਗਰ ਵੀ ਅਤੁੱਟ ਵਰਤਾਏ ਗਏ। ਗੁਰਦੁਆਰਾ ਬਾਬਾ ਵਿਸ਼ਵਕਰਮਾ ਭਵਨ ਸ਼ਾਹਕੋਟ ਦੀ ਪ੍ਰਬੰਧਕ ਕਮੇਟੀ ਸ਼ਾਹਕੋਟ ਵੱਲੋਂ ਕਰਵਾਏ ਗਏ ਸਮਾਗਮ ’ਚ ਪ੍ਰਧਾਨ ਸਵਰਨ ਸਿੰਘ ਦੇਵਗੁਣ ਤੇ ਜਨਰਲ ਸਕੱਤਰ ਸੁਰਿੰਦਰ ਸਿੰਘ ਪਦਮ ਨੇ ਸੰਗਤ ਨੂੰ ਗੁਰੂ ਵੱਲੋਂ ਦਰਸਾਏ ਮਾਰਗ ’ਤੇ ਚੱਲਣ ਲਈ ਪ੍ਰੇਰਿਆ।

Advertisement

Advertisement
Advertisement
×