ਲਗਾਤਾਰ ਪੈ ਰਹੇ ਮੀਂਹ ਅਤੇ ਭਾਖੜਾ ਡੈਮ ਤੋਂ ਦਰਿਆ ਸਤਲੁਜ ਵਿਚ ਛੱਡੇ ਪਾਣੀ ਨੇ ਪਿੰਡ ਥੰਮੂਵਾਲ ਦੇ ਨਜ਼ਦੀਕ ਧੁੱਸੀ ਬੰਨ੍ਹ ਦੀ ਨੋਚ 97 ਨੂੰ ਢਾਹ ਲਗਾਉਈ ਸ਼ੁਰੂ ਕਰ ਦਿਤੀ ਹੈ। ਇਸਦੀ ਸੂਚਨਾ ਮਿਲਦੇ ਹੀ ਐਸ.ਡੀ.ਐਮ ਸ਼ਾਹਕੋਟ ਸ੍ਰੀਮਤੀ ਸ਼ੁਭੀ ਆਂਗਰਾ ਪ੍ਰਸ਼ਾਸਨਿਕ ਤੇ ਸਬੰਧਿਤ ਵਿਭਾਗ ਦੇ ਮੁਲਾਜ਼ਮਾਂ ਨੂੰ ਨਾਲ ਲੈ ਕੇ ਤੁਰੰਤ ਉਕਤ ਸਥਾਨ ’ਤੇ ਪਹੁੰਚ ਗਏ।
ਉਨ੍ਹਾਂ ਬੰਨ੍ਹ ਦੀ ਸਥਿਤੀ ਦਾ ਜਾਇਜ਼ਾ ਲੈਣ ਉਪਰੰਤ ਸਬੰਧਿਤ ਵਿਭਾਗ ਨੂੰ ਤੁਰੰਤ ਲੋੜੀਦੀ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ। ਵਿਭਾਗ ਵੱਲੋਂ ਤੁਰੰਤ ਕਾਰਵਾਈ ਕਰਦਿਆ ਬੰਨ੍ਹ ਦੀ ਲੱਗ ਰਹੀ ਢਾਹ ਨੂੰ ਰੋਕ ਦਿਤਾ ਹੈ।
ਐੱਸਡੀਐੱਮ ਆਂਗਰਾ ਨੇ ਪਿੰਡ ਥੰਮੂਵਾਲ ਦੇ ਲੋਕਾਂ ਦੀਆਂ ਮੁਸ਼ਕਿਲਾਂ ਤੇ ਸਮੱਸਿਆਵਾਂ ਨੂੰ ਸੁਣਦਿਆ ਉਨ੍ਹਾਂ ਨੂੰ ਭਰੋਸਾ ਦਿਤਾ ਕਿ ਉਨ੍ਹਾਂ ਨੂੰ ਹੜ੍ਹਾਂ ਤੋਂ ਡਰਨ ਦੀ ਲੋੜ ਨਹੀ ਹੈ। ਪ੍ਰਸ਼ਾਸਨ ਵੱਲੋਂ ਕਿਸੇ ਵੀ ਖਤਰੇ ਨਾਲ ਨਜਿੱਠਣ ਲਈ ਉਨ੍ਹਾਂ ਵੱਲੋਂ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ।
ਇਸ ਮੌਕੇ ਤਹਿਸੀਲਦਾਰ ਸ਼ਾਹਕੋਟ ਜਸਪਾਲ ਸਿੰਘ ਬਾਜਵਾ, ਮਾਲ ਵਿਭਾਗ ਤੇ ਸਬੰਧਿਤ ਵਿਭਾਗ ਦੇ ਮੁਲਾਜ਼ਮ ਵੀ ਉਨ੍ਹਾਂ ਦੇ ਨਾਲ ਸਨ। ਐੱਸਡੀਐੱਮ ਸ਼ੁਭੀ ਆਂਗਰਾ ਥੰਮੂਵਾਲ ਦੇ ਵਸਨੀਕਾਂ ਦੀਆਂ ਮੁਸ਼ਕਿਲਾਂ ਸੁਣਦੇ ਹੋਏ।