DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਸਿੱਖਿਆਰਥੀਆਂ ਦਾ ਹੁਨਰ ਨਿਖਾਰਨ ਲਈ ਮੁਕਾਬਲੇ

ਜੇਤੂ ਸਿੱਖਿਆਰਥੀਆਂ ਦੀ ਹੌਸਲਾ ਅਫ਼ਜ਼ਾਈ ਕੀਤੀ
  • fb
  • twitter
  • whatsapp
  • whatsapp
featured-img featured-img
ਹੁਨਰ ਮੁਕਾਬਲੇ ਵਿਚ ਹਿੱਸਾ ਲੈਣ ਵਾਲੇ ਵਿਦਿਆਰਥੀ ਤੇ ਸਟਾਫ।
Advertisement

ਪੱਤਰ ਪ੍ਰੇਰਕ

ਜਲੰਧਰ, 10 ਜੂਨ

Advertisement

ਸਿਖਿਆਰਥੀਆਂ ਦੇ ਹੁਨਰ ਨੂੰ ਨਿਖਾਰਨ ਲਈ ਸਥਾਨਕ ਸਰਕਾਰੀ ਆਈ.ਟੀ.ਆਈ. ਮੇਹਰਚੰਦ ਵਿੱਚ ਹੁਨਰ ਮੁਕਾਬਲੇ ਕਰਵਾਏ ਗਏ ਜਿਨ੍ਹਾਂ ਵਿੱਚ ਜ਼ਿਲ੍ਹਾ ਜਲੰਧਰ ਅਤੇ ਸ਼ਹੀਦ ਭਗਤ ਸਿੰਘ ਨਗਰ ਦੀਆਂ 12 ਆਈ.ਟੀ.ਆਈਜ਼ ਦੇ 14 ਟਰੇਡਾਂ ਦੇ ਸਿਖਿਆਰਥੀਆਂ ਨੇ ਹਿੱਸਾ ਲਿਆ।

ਜ਼ਿਲ੍ਹਾ ਰੁਜ਼ਗਾਰ ਉਤਪਤੀ, ਹੁਨਰ ਵਿਕਾਸ ਅਤੇ ਸਿਖਲਾਈ ਬਿਊਰੋ ਦੇ ਡਿਪਟੀ ਡਾਇਰੈਕਟਰ ਨੀਲਮ ਮਹੇ ਨੇ ਦੱਸਿਆ ਕਿ ਆਈ.ਟੀ.ਆਈ. ਮੇਹਰਚੰਦ ਨੇ ਟਰਨਰ, ਆਰ.ਏ.ਸੀ., ਇਲੈਕਟ੍ਰੀਸ਼ਨ, ਟਰੈਕਟਰ ਮਕੈਨਿਕ, ਆਈ.ਟੀ.ਆਈ. ਸੂੰਢ ਨੇ ਇਲੈਕਟ੍ਰਾਨਿਕਸ ਮਕੈਨਿਕ, ਆਈ.ਟੀ.ਆਈ. ਆਦਮਪੁਰ ਨੇ ਮਸ਼ੀਨਿਸਟ, ਆਈ.ਟੀ.ਆਈ. ਨਵਾਂ ਸ਼ਹਿਰ ਨੇ ਵੈਲਡਰ ਅਤੇ ਆਈ.ਟੀ.ਆਈ.(ਇਸਤਰੀ) ਜਲੰਧਰ ਨੇ ਲੜਕੀਆਂ ਦੇ ਫੈਸ਼ਨ ਡਿਜ਼ਾਈਨਿੰਗ ਟਰੇਡ ਵਿੱਚ ਪਹਿਲਾ ਸਥਾਨ ਹਾਸਲ ਕੀਤਾ।

ਡਿਪਟੀ ਡਾਇਰੈਕਟਰ ਨੀਲਮ ਮਹੇ, ਸਹਾਇਕ ਡਾਇਰੈਕਟਰ ਸ਼ਕਤੀ ਸਿੰਘ, ਪ੍ਰਿੰਸੀਪਲ ਆਈ.ਟੀ.ਆਈ. ਮੇਹਰਚੰਦ ਜਸਮਿੰਦਰ ਸਿੰਘ, ਪ੍ਰਿੰਸੀਪਲ ਰੁਪਿੰਦਰ ਕੌਰ ਅਤੇ ਮੈਸ. ਸੰਤ ਵਾਲਵਜ਼ ਦੇ ਡਾਇਰੈਕਟਰ ਅਰਵਿੰਦ ਧੂਮਲ ਵੱਲੋਂ ਜੇਤੂ ਸਿੱਖਿਆਰਥੀਆਂ ਦੀ ਹੌਸਲਾ ਅਫ਼ਜ਼ਾਈ ਕੀਤੀ ਗਈ। ਡਿਪਟੀ ਡਾਇਰੈਕਟਰ ਨੇ ਦੱਸਿਆ ਕਿ ਡਾਇਰੈਕਟਰ ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਵਿਭਾਗ ਦੀਆਂ ਹਦਾਇਤਾਂ ’ਤੇ ਆਈ.ਟੀ.ਆਈਜ਼ ਦੇ ਸਿਖਿਆਰਥੀਆਂ ਨੂੰ ਪੂਰੀ ਲਗਨ ਤੇ ਮਿਹਨਤ ਨਾਲ ਹੁਨਰ ਸਿਖ਼ਲਾਈ ਕੋਰਸਾਂ ਨੂੰ ਮੁਕੰਮਲ ਕਰਨ ਲਈ ਪ੍ਰੇਰਿਤ ਕੀਤਾ ਗਿਆ।

Advertisement
×