ਚਿੱਟੀ ਵੇਈਂ ਨੇ ਡੋਬੀਆਂ ਫਸਲਾਂ, ਘਰਾਂ ਵਿੱਚ ਵੜਿਆ ਮੀਂਹ ਦਾ ਪਾਣੀ
ਡੀ.ਸੀ ਜਲੰਧਰ ਨੇ ਰਾਹਤ ਕੇਂਦਰਾਂ ਦਾ ਦੌਰਾ ਕਰਦਿਆਂ ਪ੍ਰਬੰਧਾਂ ਦਾ ਜਾਇਜ਼ਾ ਲਿਆ
Advertisement
ਸਬ ਡਿਵੀਜ਼ਨ ਵਿਚੋ ਲੰਘ ਰਹੀ ਚਿੱਟੀ ਵੇਈਂ ਵਿਚ ਵਧੇ ਪਾਣੀ ਨੇ ਨੇੜਲੇ ਅਨੇਕਾਂ ਪਿੰਡਾਂ ਦੇ ਕਿਸਾਨਾਂ ਦੀਆਂ ਫਸਲਾਂ ਨੂੰ ਡੋਬ ਦਿੱਤਾ ਹੈ। ਜਿਸ ਹਿਸਾਬ ਨਾਲ ਵੇਈਂ ਵਿਚ ਲਗਾਤਾਰ ਪਾਣੀ ਵਧ ਰਿਹਾ ਹੈ ਉਹ ਭਵਿੱਖ ਵਿਚ ਤਲਵੰਡੀ ਭਰੋ, ਜਹਾਂਗੀਰ, ਸੀਹੋਵਾਲ, ਕੱਚੀ ਸਰਾਂ, ਮਲਸੀਆਂ ਕਾਂਗਣਾ, ਬਾਗਪੁਰ, ਢੱਡੇ, ਨਿਮਾਜੀਪੁਰ, ਈਸੇਵਾਲ, ਬਾਦਸ਼ਾਹਪੁਰ, ਨਵਾਂ ਪਿੰਡ ਖਾਲੇਵਾਲ,ਕੰਗ ਖੁਰਦ, ਮੁੰਡੀ ਸ਼ਹਿਰੀਆਂ ਤੇ ਕਾਲੂ, ਮੁੰਡੀ ਚੋਹਲੀਆਂ ਤੇ ਸ਼ਹਿਰੀਆਂ, ਖਾਨਪੁਰ ਰਾਜਪੂਤਾਂ, ਕੋਟਲੀ ਗਾਜਰਾਂ, ਮੱਲੀਆਂ ਕਲਾਂ ਤੇ ਖੁਰਦ ਤੋਂ ਇਲਾਵਾਂ ਹੋਰ ਅਨੇਕਾਂ ਪਿੰਡਾਂ ਦੇ ਕਿਸਾਨਾਂ ਦੀਆਂ ਫਸਲਾਂ ਨੂੰ ਬਰਬਾਦ ਕਰ ਸਕਦਾ ਹੈ।
ਪਿਛਲੇ ਕੁਝ ਦਿਨ੍ਹਾਂ ਤੋਂ ਲਗਾਤਾਰ ਪੈ ਰਹੇ ਮੀਂਹ ਕਾਰਨ ਉੱਗੀ, ਚੱਕ ਕਲਾਂ ਤੇ ਖੁਰਦ, ਆਲੋਵਾਲ, ਢੇਰੀਆਂ, ਨੰਗਲ ਅੰਬੀਆਂ, ਕੰਨੀਆਂ ਕਲਾਂ ਤੇ ਖੁਰਦ, ਪਰਜੀਆਂ ਕਲਾਂ ਤੇ ਖੁਰਦ, ਜਹਾਂਗੀਰ, ਹੇਰਾਂ, ਡੁਮਾਣਾ, ਗਿੱਦਡਪਿੰਡੀ, ਕੋਟਲੀ ਗਾਜਰਾਂ, ਖਾਨਪੁਰ ਰਾਜਪੂਤਾਂ ਮੂਲੇਵਾਲ ਖਹਿਰਾ, ਅਰਾਈਆਂ,ਬ੍ਰਾਹਮਣਾਂ, ਮੇਦਾ ਅਤੇ ਇਲਾਕੇ ਦੇ ਹੋਰ ਅਨੇਕਾਂ ਪਿੰਡਾਂ ਵਿਚ ਮੀਂਹ ਦਾ ਪਾਣੀ ਲੋਕਾਂ ਦੇ ਘਰਾਂ ਵਿਚ ਵੜ ਗਿਆ।
ਇਸ ਔਖੀ ਸਥਿਤੀ ਵਿਚ ਮਜ਼ਦੂਰਾਂ ਅਤੇ ਗਰੀਬ ਤਬਕੇ ਦੇ ਲੋਕਾਂ ਦਾ ਜਿਉਣਾ ਮੁਹਾਲ ਹੋ ਗਿਆ ਹੈ। ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਸੂਬਾ ਵਿੱਤ ਸਕੱਤਰ ਹਰਮੇਸ਼ ਮਾਲੜੀ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਅਧਿਕਾਰੀ ਲੋਕਾਂ ਦੀ ਬਾਂਹ ਫੜਨ ਦੀ ਬਜਾਏ ਉਨ੍ਹਾਂ ਨੂੰ ਖੱਜਲ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਇਸ ਸਮੇਂ ਮਜ਼ਦੂਰਾਂ ਦੇ ਮਕਾਨ ਚੋਣ ਨਾਲ ਉਨ੍ਹਾਂ ਦਾ ਘਰੇਲੂ ਸਮਾਨ ਖਰਾਬ ਹੋ ਰਿਹਾ ਹੈ।
ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਯੂਨੀਅਨ ਦੀ ਇਲਾਕਾ ਕਮੇਟੀ ਸ਼ਾਹਕੋਟ ਨੇ ਲੋੜਵੰਦਾਂ ਨੂੰ ਤਰਪਾਲਾਂ ਦਿਵਾਉਣ ਲਈ ਸੋਮਵਾਰ ਐੱਸਡੀਐੱਮਦਫਤਰ ਦਫਤਰ ਧਰਨਾ ਲਗਾਇਆਾ ਸੀ। ਐੱਸਡੀਐੱਮਸ਼ਾਹਕੋਟ ਵੱਲੋਂ ਇਕ ਘੰਟੇ ਦੇ ਅੰਦਰ ਲੋੜਵੰਦਾਂ ਨੂੰ ਤਰਪਾਲਾਂ ਦੇਣ ਦਾ ਵਾਅਦਾ ਅਜੇ ਤੱਕ ਪੂਰਾ ਨਹੀ ਹੋਇਆ। ਇਸੇ ਤਰਾਂ ਇਲਾਕਾ ਕਮੇਟੀ ਨਕੋਦਰ ਨੇ ਲੋੜਵੰਦਾਂ ਨੂੰ ਤਰਪਾਲਾਂ ਦਿਵਾਉਣ ਲਈ ਜਦੋਂ ਐੱਸਡੀਐੱਮ ਨਕੋਦਰ ਤੱਕ ਪਹੁੰਚ ਕੀਤੀ ਤਾਂ ਉਨਾਂ ਯੂਨੀਅਨ ਆਗੂਆਂ ਨੂੰ ਸਾਰਾ ਦਿਨ ਬਿਠਾ ਕੇ ਨਕੋਦਰ ਦੀ ਵਿਧਾਇਕਾ ਦੇ ਦਫਤਰ ਭੇਜ ਦਿਤਾ। ਉਨਾਂ ਕਿਹਾ ਕਿ ਜੇਕਰ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਆਪਣਾ ਗੈਰ-ਮਨੁੱਖੀ ਵਤੀਰਾਂ ਨਾ ਬਦਲਿਆ ਤਾਂ ਉਨ੍ਹਾਂ ਦੀ ਯੂਨੀਅਨ ਸੰਘਰਸ਼ ਕਰਨ ਲਈ ਮਜਬੂਰ ਹੋਵੇਗੀ।
ਡੀ.ਸੀ ਜਲੰਧਰ ਨੇ ਰਾਹਤ ਕੇਂਦਰਾਂ ਦਾ ਦੌਰਾ ਕੀਤਾ
ਡਿਪਟੀ ਕਮਿਸ਼ਨਰ ਜਲੰਧਰ ਹਿਮਾਂਸ਼ੂ ਅਗਰਵਾਲ ਨੇ ਸਬ ਡਿਵੀਜ਼ਨ ਸ਼ਾਹਕੋਟ ’ਚ ਬਣਾਏ ਰਾਹਤ ਕੇਂਦਰਾਂ ’ਚ ਪਹੁੰਚ ਕੇ ਇੰਨ੍ਹਾਂ ਵਿਚ ਕੀਤੇ ਪ੍ਰਬੰਧਾਂ ਦਾ ਜਾਇਜ਼ਾ ਲਿਆ। ਉਨ੍ਹਾਂ ਦੱਸਿਆ ਕਿ ਹੜ੍ਹ ਪ੍ਰਭਾਵਿਤ ਲੋਕਾਂ ਦੀ ਸਹੂਲਤ ਲਈ ਜ਼ਿਲ੍ਹੇ ਅੰਦਰ 54 ਰਾਹਤ ਕੇਂਦਰ ਸਥਾਪਿਤ ਕੀਤੇ ਗਏ ਹਨ ਜਿੰਨ੍ਹਾਂ ਵਿਚ ਡਾਕਟਰੀ ਸਹੂਲਤਾਂ ਤੋਂ ਇਲਾਵਾ ਲੋਕਾਂ ਦੀ ਹਰ ਜਰੂਰਤ ਪੂਰੀ ਕਰਨ ਦੇ ਪੁਖਤਾ ਪ੍ਰਬੰਧ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ 8 ਰਾਹਤ ਕੇਂਦਰ ਇਸ ਸਮੇਂ ਕਾਰਜਸ਼ੀਲ ਹਨ ਜਿੰਨ੍ਹਾਂ ਵਿਚ ਸੰਵੇਦਨਸ਼ੀਲ ਇਲਾਕਿਆਂ ਦੇ ਵਸਨੀਕਾਂ ਨੂੰ ਤਬਦੀਲ ਕੀਤਾ ਗਿਆ ਹੈ। ਇਸ ਮੌਕੇ ਐੱਸਡੀਐੱਮਸ਼ੁਭੀ ਆਂਗਰਾ,ਡੀ.ਆਰ.ਓ ਨਵਦੀਪ ਸਿੰਘ ਭੋਗਲ,ਨੋਡਲ ਅਫਸ਼ਰ ਬਲਬੀਰ ਰਾਜ ਸਿੰਘ ਮੌਜੂਦ ਸਨ।
Advertisement
×