ਫਿਲਮ ਬੂਹੇ-ਬਾਰੀਆਂ ਦੇ ਨਿਰਦੇਸ਼ਕ ਤੇ ਨਿਰਮਾਤਾ ਖ਼ਿਲਾਫ਼ ਕੇਸ
ਜਲੰਧਰ: ਨੀਰੂ ਬਾਜਵਾ ਦੀ ਫਿਲਮ ਬੂਹੇ-ਬਾਰੀਆਂ ਨੂੰ ਲੈ ਕੇ ਪੰਜਾਬ ਵਿੱਚ ਨਵਾਂ ਵਿਵਾਦ ਖੜ੍ਹਾ ਹੋ ਗਿਆ ਹੈ। ਫਿਲਮ ਬਾਰੇ ਰਵਿਦਾਸੀਆ ਭਾਈਚਾਰੇ ਨੇ ਕਿਹਾ ਹੈ ਕਿ ਇਹ ਉਨ੍ਹਾਂ ’ਤੇ ਸਿੱਧਾ ਹਮਲਾ ਹੈ। ਗੁਰੂ ਰਵਿਦਾਸ ਟਾਈਗਰ ਫੋਰਸ ਨੇ ਆਦਮਪੁਰ ਪੁਲੀਸ ਸਟੇਸ਼ਨ ਵਿੱਚ...
Advertisement
ਜਲੰਧਰ: ਨੀਰੂ ਬਾਜਵਾ ਦੀ ਫਿਲਮ ਬੂਹੇ-ਬਾਰੀਆਂ ਨੂੰ ਲੈ ਕੇ ਪੰਜਾਬ ਵਿੱਚ ਨਵਾਂ ਵਿਵਾਦ ਖੜ੍ਹਾ ਹੋ ਗਿਆ ਹੈ। ਫਿਲਮ ਬਾਰੇ ਰਵਿਦਾਸੀਆ ਭਾਈਚਾਰੇ ਨੇ ਕਿਹਾ ਹੈ ਕਿ ਇਹ ਉਨ੍ਹਾਂ ’ਤੇ ਸਿੱਧਾ ਹਮਲਾ ਹੈ। ਗੁਰੂ ਰਵਿਦਾਸ ਟਾਈਗਰ ਫੋਰਸ ਨੇ ਆਦਮਪੁਰ ਪੁਲੀਸ ਸਟੇਸ਼ਨ ਵਿੱਚ ਫਿਲਮ ਦੇ ਅਭਿਨੇਤਾ, ਨਿਰਦੇਸ਼ਕ ਤੇ ਨਿਰਮਾਤਾ ਖ਼ਿਲਾਫ਼ ਐੱਫਆਈਆਰ ਦਰਜ ਕਰਵਾਈ ਹੈ। ਰਵਿਦਾਸੀਆ ਸਮਾਜ ਨੇ ਕਿਹਾ ਹੈ ਕਿ ਫਿਲਮ ’ਚ ਗੁਰੂ ਰਵਿਦਾਸ ਦੀ ਮਾਤਾ ਦੇ ਰੂਪ ’ਚ ਫੋਟੋ ਰੱਖਣ ਵਾਲੀ ਔਰਤ ਨੂੰ ਕਥਿਤ ਉੱਚ ਜਾਤੀ ਦੇ ਲੋਕਾਂ ਦੇ ਘਰਾਂ ’ਚ ਝਾੜੂ ਮਾਰਦੇ ਅਤੇ ਗੋਹਾ ਚੁੱਕਦੇ ਹੋਏ ਦਿਖਾਇਆ ਗਿਆ ਹੈ। ਇੰਨਾ ਹੀ ਨਹੀਂ ਫਿਲਮ ਵਿੱਚ ਐਸਸੀ ਭਾਈਚਾਰੇ ਪ੍ਰਤੀ ਸੰਵਾਦਾਂ ਵਿੱਚ ਵੀ ਇਤਰਾਜ਼ਯੋਗ ਭਾਸ਼ਾ ਦੀ ਵਰਤੋਂ ਕੀਤੀ ਗਈ ਹੈ। ਗੁਰੂ ਰਵਿਦਾਸ ਟਾਈਗਰ ਫੋਰਸ ਦੇ ਮੁਖੀ ਜੱਸੀ ਤੱਲਣ ਨੇ ਕਿਹਾ ਕਿ ਪੰਜਾਬ ਦੇ 52 ਗਰੁੱਪਾਂ ਨੂੰ ਨਾਲ ਲੈ ਕੇ ਸਿਨੇਮਾਘਰਾਂ ਵਿੱਚ ਫਿਲਮ ਦੇ ਸ਼ੋਅ ਬੰਦ ਕਰਵਾਏ ਜਾਣਗੇ। -ਪੱਤਰ ਪ੍ਰੇਰਕ
Advertisement
Advertisement
×