ਬੀਜੇਡੀ ਸਰਬੱਤ ਦਾ ਭਲਾ ਟਰੱਸਟ ਵੱਲੋਂ ਖੂਨਦਾਨ ਕੈਂਪ
ਪੱਤਰ ਪ੍ਰੇਰਕ
ਜਲੰਧਰ, 25 ਫਰਵਰੀ
ਬੀਜੇਡੀ ਸਰਬੱਤ ਦਾ ਭਲਾ ਟਰੱਸਟ ਸਰਕਲ ਆਦਮਪੁਰ ਦੁਆਬਾ ਵੱਲੋਂ ਸਵਰਗੀ ਤਰਨਦੀਪ ਸਿੰਘ ਹਰੀਪੁਰ ਦੀ ਯਾਦ ’ਚ ਖੂਨਦਾਨ ਕੈਂਪ ਲਗਾਇਆ ਗਿਆ। ਟਰੱਸਟ ਦੇ ਸੰਸਥਾਪਕ ਪਰਮਿੰਦਰ ਸਿੰਘ ਖੁਰਦਪੁਰ ਨੇ ਦੱਸਿਆ ਕਿ ਟਰੱਸਟ ਵੱਲੋਂ ਸਾਲਾਨਾ ਖੂਨਦਾਨ ਕੈਂਪ ਸਰਕਾਰੀ ਗਰਲਜ਼ ਹਾਈ ਸਕੂਲ ਖੁਰਦਪੁਰ ਵਿੱਚ ਲਗਾਇਆ ਗਿਆ ਜਿਸ ਵਿੱਚ 129 ਖੂਨਦਾਨੀਆਂ ਨੇ ਖੂਨਦਾਨ ਕੀਤਾ।
ਕੈਂਪ ਵਿੱਚ ਭਾਈ ਘਨ੍ਹੱਈਆ ਜੀ ਬਲੱਡ ਬੈਂਕ ਹੁਸ਼ਿਆਰਪੁਰ ਅਤੇ ਬਲੱਡ ਬੈਂਕ ਸਿਵਲ ਹਸਪਤਾਲ ਹੁਸ਼ਿਆਰਪੁਰ ਦੀ ਟੀਮ ਨੇ ਖੂਨ ਇਕੱਤਰ ਕੀਤਾ। ਕੈਂਪ ਵਿੱਚ ਹੈਲਪਿੰਗ ਹੈਂਡ ਹਸਪਤਾਲ ਦੀ ਟੀਮ ਵੱਲੋਂ ਵਿਸ਼ੇਸ਼ ਸਹਿਯੋਗ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਦਾਨੀ ਸੱਜਣਾਂ ਵੱਲੋਂ ਦਿੱਤਾ ਗਿਆ ਖੂਨ ਥੈਲੇਸੀਮੀਆ ਨਾਮ ਦੀ ਨਾ ਮੁਰਾਦ ਬਿਮਾਰੀ ਤੋਂ ਗ੍ਰਸਤ 80 ਲੋਕਾਂ ਨੂੰ ਚੜ੍ਹਾਇਆ ਜਾਏਗਾ। ਇਸ ਮੌਕੇ ਹਰਭਜਨ ਸਿੰਘ ਹਰੀਪੁਰ, ਮਨਦੀਪ ਸਿੰਘ ਹਰੀਪੁਰ, ਨੰਬਰਦਾਰ ਰਵਿੰਦਰ ਸਿੰਘ ਗੁਰਾਇਆ, ਸਮਾਜ ਸੇਵਕ ਸੰਜੀਵ ਗਾਂਧੀ, ਸਰਪੰਚ ਤੀਰਥ ਕਡੀਆਣਾ , ਸਰਦੂਲ ਸਿੰਘ, ਸਰਪੰਚ ਪ੍ਰਧਾਨ ਕੁਲਵਿੰਦਰ ਬਾਘਾ,ਗਗਨ, ਮਨਪ੍ਰੀਤ ਮੰਨੂ, ਗੁਰਵਿੰਦਰ ਰੰਧਾਵਾ, ਹੰਸਰਾਜ, ਪਿੰਦਾ, ਜੀਤਾ ਦਿਓਲ, ਲਿਆਕਤ ਅਲੀ, ਸ਼ਮਸ਼ਾਦ ਅਲੀ, ਜਸਵੀਰ ਸਿੰਘ, ਰਣਜੀਤ ਸਿੰਘ, ਸ਼ਰਣਦੀਪ ਸਲਾਲਾ, ਸੁਖਵਿੰਦਰ ਸਿੰਘ, ਟਰੱਸਟ ਦੇ ਸਮੂਹ ਮੈਂਬਰ ਅਤੇ ਸਹਿਯੋਗੀ ਸੱਜਣ ਹਾਜ਼ਰ ਸਨ।