ਅਰਪਿਤਾ ਦਾ ਜਲੰਧਰ ਜ਼ਿਲ੍ਹੇ ’ਚੋਂ ਪਹਿਲਾ ਰੈਂਕ
ਪੱਤਰ ਪ੍ਰੇਰਕ ਜਲੰਧਰ, 7 ਜੁਲਾਈ ਦਿ ਇੰਸਟੀਚਿਊਟ ਆਫ ਚਾਰਟਰਡ ਅਕਾਊਂਟੈਂਟ ਆਫ ਇੰਡੀਆ ਨੇ ਸੀਏ ਫਾਈਨਲ, ਇੰਟਰਮੀਡੀਏਟ ਅਤੇ ਫਾਊਂਡੇਸ਼ਨ ਪ੍ਰੀਖਿਆ ਦਾ ਨਤੀਜਾ ਜਾਰੀ ਕਰ ਦਿੱਤਾ ਹੈ। ਇਸ ’ਚ ਜਲੰਧਰ ਦੇ 35 ਵਿਦਿਆਰਥੀ ਪ੍ਰੀਖਿਆ ਪਾਸ ਕਰਕੇ ਸੀਏ ਬਣੇ ਹਨ। ਜਲੰਧਰ ਦੀ ਅਰਪਿਤਾ...
Advertisement
ਪੱਤਰ ਪ੍ਰੇਰਕ
ਜਲੰਧਰ, 7 ਜੁਲਾਈ
Advertisement
ਦਿ ਇੰਸਟੀਚਿਊਟ ਆਫ ਚਾਰਟਰਡ ਅਕਾਊਂਟੈਂਟ ਆਫ ਇੰਡੀਆ ਨੇ ਸੀਏ ਫਾਈਨਲ, ਇੰਟਰਮੀਡੀਏਟ ਅਤੇ ਫਾਊਂਡੇਸ਼ਨ ਪ੍ਰੀਖਿਆ ਦਾ ਨਤੀਜਾ ਜਾਰੀ ਕਰ ਦਿੱਤਾ ਹੈ। ਇਸ ’ਚ ਜਲੰਧਰ ਦੇ 35 ਵਿਦਿਆਰਥੀ ਪ੍ਰੀਖਿਆ ਪਾਸ ਕਰਕੇ ਸੀਏ ਬਣੇ ਹਨ। ਜਲੰਧਰ ਦੀ ਅਰਪਿਤਾ ਨੇ ਆਲ ਇੰਡੀਆ 46ਵਾਂ ਰੈਂਕ ਹਾਸਲ ਕਰਕੇ ਜਲੰਧਰ ਜ਼ਿਲ੍ਹੇ ’ਚੋਂ ਪਹਿਲਾ, ਨਕੁਲ ਗੁਪਤਾ ਨੇ ਦੂਜਾ, ਸ਼ੋਮਿਲ ਸ਼ਰਮਾ ਨੇ ਤੀਜਾ ਤੇ ਲੋਕੇਸ਼ ਖਤਰੀ ਨੇ ਜ਼ਿਲ੍ਹੇ ’ਚ ਚੌਥਾ ਸਥਾਨ ਹਾਸਲ ਕੀਤਾ ਹੈ। ਜਲੰਧਰ ਸੀਏ ਬ੍ਰਾਂਚ ਦੇ ਚੇਅਰਮੈਨ ਪੁਨੀਤ ਓਬਰਾਏ ਨੇ ਦੱਸਿਆ ਕਿ ਜਲੰਧਰ ਤੋਂ ਗਰੁੱਪ ਇਕ ਤੇ ਦੋ ਮਿਲਾ ਕੇ 100 ਵਿਦਿਆਰਥੀਆਂ ਨੇ ਪ੍ਰੀਖਿਆ ਦਿੱਤੀ ਸੀ। ਕਿਸੇ ਵਿਦਿਆਰਥੀ ਨੇ ਗਰੁੱਪ ਇਕ ਦੀ ਪ੍ਰੀਖਿਆ ਪਾਸ ਕੀਤੀ ਅਤੇ ਕਿਸੇ ਨੇ ਗਰੁੱਪ ਇਕ ਤੇ ਦੋ ਦੋਵਾਂ ਦੀ ਪ੍ਰੀਖਿਆ ਪਾਸ ਕੀਤੀ।
Advertisement
×