ਖਾਰੀ ਸੁਰੇਰਾ ’ਚ ਨੌਜਵਾਨ ਦੀ ਹੱਤਿਆ
ਇੱਥੋਂ ਦੇ ਪਿੰਡ ਖਾਰੀ ਸੁਰੇਰਾ ਵਿੱਚ ਨੌਜਵਾਨ ਦੀ ਹੱਤਿਆ ਕਰ ਦਿੱਤੀ ਗਈ। ਮ੍ਰਿਤਕ ਦੀ ਪਛਾਣ ਵਿਕਾਸ (34) ਪੁੱਤਰ ਭੂਪ ਸਿੰਘ ਵਜੋਂ ਹੋਈ ਹੈ। ਜਾਣਕਾਰੀ ਅਨੁਸਾਰ ਵਿਕਾਸ ਤੇ ਉਸ ਦੇ ਤਾਏ ਦਾ ਪੁੱਤਰ ਨੇਤ ਰਾਮ ਤੇ ਅਮਨ ਖੇਤ ਵਿੱਚ ਸਨ। ਰਾਤ...
Advertisement
ਇੱਥੋਂ ਦੇ ਪਿੰਡ ਖਾਰੀ ਸੁਰੇਰਾ ਵਿੱਚ ਨੌਜਵਾਨ ਦੀ ਹੱਤਿਆ ਕਰ ਦਿੱਤੀ ਗਈ। ਮ੍ਰਿਤਕ ਦੀ ਪਛਾਣ ਵਿਕਾਸ (34) ਪੁੱਤਰ ਭੂਪ ਸਿੰਘ ਵਜੋਂ ਹੋਈ ਹੈ। ਜਾਣਕਾਰੀ ਅਨੁਸਾਰ ਵਿਕਾਸ ਤੇ ਉਸ ਦੇ ਤਾਏ ਦਾ ਪੁੱਤਰ ਨੇਤ ਰਾਮ ਤੇ ਅਮਨ ਖੇਤ ਵਿੱਚ ਸਨ। ਰਾਤ ਦੇ ਲਗਪਗ ਇਕ ਵਜੇ ਨੇਤ ਰਾਮ ਲੇਬਰ ਨੂੰ ਛੱਡਣ ਲਈ ਏਲਨਾਬਾਦ ਰੇਲਵੇ ਸਟੇਸ਼ਨ ਚਲਾ ਗਿਆ। ਇਸ ਤੋਂ ਬਾਅਦ ਵਿਕਾਸ ਅਤੇ ਅਮਨ ਖੇਤ ਵਿੱਚ ਹੀ ਰੁਕ ਗਏ। ਜਦੋਂ ਨੇਤ ਰਾਮ ਸਵੇਰੇ ਚਾਰ ਵਜੇ ਖੇਤ ਵਿੱਚ ਵਾਪਸ ਆਇਆ ਤਾਂ ਵਿਕਾਸ ਉੱਥੇ ਮ੍ਰਿਤਕ ਹਾਲਤ ਵਿੱਚ ਮਿਲਿਆ ਅਤੇ ਉਸ ਦੇ ਸਿਰ ’ਤੇ ਸੱਟ ਲੱਗੀ ਹੋਈ ਸੀ ਜਦੋਂਕਿ ਅਮਨ ਉੱਥੋਂ ਫਰਾਰ ਸੀ। ਘਟਨਾ ਤੋਂ ਬਾਅਦ ਨੇਤ ਰਾਮ ਨੇ ਪਰਿਵਾਰਕ ਮੈਂਬਰਾਂ ਨੂੰ ਸੂਚਿਤ ਕੀਤਾ ਤਾਂ ਉਹ ਵਿਕਾਸ ਨੂੰ ਸਿਵਲ ਹਸਪਤਾਲ ਏਲਨਾਬਾਦ ਲੈ ਗਏ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਪੁਲੀਸ ਨੇ ਵਿਕਾਸ ਦਾ ਸਿਵਲ ਹਸਪਤਾਲ ਵਿੱਚ ਪੋਸਟਮਾਰਟਮ ਕਰਵਾਇਆ।
Advertisement
Advertisement
×