ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਨੌਜਵਾਨ ਹੈਰੋਇਨ ਸਣੇ ਗ੍ਰਿਫ਼ਤਾਰ; ਗੱਡੀ ਜ਼ਬਤ

ਅੰਬਾਲਾ ਪੁਲੀਸ ਵੱਲੋਂ ਨਸ਼ੇ ਦੀ ਤਸਕਰੀ ਦੇ ਖਿਲਾਫ ਚਲ ਰਹੀ ਮੁਹਿੰਮ ਤਹਿਤ ਸੀਆਈਏ-2 ਦੀ ਟੀਮ ਨੇ ਮੁਲਾਣਾ ਥਾਣਾ ਖੇਤਰ ਵਿੱਚ ਹਮੀਦਪੁਰ ਲਵਲੀ ਢਾਬਾ ਨੇੜੇ ਇੱਕ ਨੌਜਵਾਨ ਨੂੰ 81 ਗ੍ਰਾਮ ਹੈਰੋਇਨ ਸਣੇ ਕਾਬੂ ਕਰ ਲਿਆ। ਮੁਲਜ਼ਮ ਦੀ ਪਛਾਣ ਸਾਗਰ ਵਾਸੀ ਸਾਵਨਪੁਰੀ...
Advertisement
ਅੰਬਾਲਾ ਪੁਲੀਸ ਵੱਲੋਂ ਨਸ਼ੇ ਦੀ ਤਸਕਰੀ ਦੇ ਖਿਲਾਫ ਚਲ ਰਹੀ ਮੁਹਿੰਮ ਤਹਿਤ ਸੀਆਈਏ-2 ਦੀ ਟੀਮ ਨੇ ਮੁਲਾਣਾ ਥਾਣਾ ਖੇਤਰ ਵਿੱਚ ਹਮੀਦਪੁਰ ਲਵਲੀ ਢਾਬਾ ਨੇੜੇ ਇੱਕ ਨੌਜਵਾਨ ਨੂੰ 81 ਗ੍ਰਾਮ ਹੈਰੋਇਨ ਸਣੇ ਕਾਬੂ ਕਰ ਲਿਆ। ਮੁਲਜ਼ਮ ਦੀ ਪਛਾਣ ਸਾਗਰ ਵਾਸੀ ਸਾਵਨਪੁਰੀ ਜਗਾਧਰੀ ਵਜੋਂ ਹੋਈ ਹੈ। ਇਹ ਕਾਰਵਾਈ ਇੰਸਪੈਕਟਰ ਅਨਿਲ ਕੁਮਾਰ ਦੀ ਅਗਵਾਈ ਹੇਠ ਗੁਪਤ ਸੂਚਨਾ ਦੇ ਆਧਾਰ ’ਤੇ ਕੀਤੀ ਗਈ। ਮੁਲਜ਼ਮ ਤੋਂ ਨਸ਼ੇ ਦੀ ਖੇਪ ਸਮੇਤ ਇੱਕ ਕਾਰ ਵੀ ਬਰਾਮਦ ਕੀਤੀ ਗਈ। ਪੁਲੀਸ ਨੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰਕੇ ਦੋ ਦਿਨ ਦੇ ਪੁਲੀਸ ਰਿਮਾਂਡ ’ਤੇ ਲਿਆ ਹੈ, ਜਿਸ ਦੌਰਾਨ ਹੋਰ ਪੁੱਛਗਿੱਛ ਕੀਤੀ ਜਾਵੇਗੀ।

 

Advertisement

Advertisement