ਪਤਨੀ ਤੋਂ ਤੰਗ ਨੌਜਵਾਨ ਟਾਵਰ ’ਤੇ ਚੜਿ੍ਹਆ
ਪੀਪੀ ਵਰਮਾ ਇੱਥੋਂ ਦੇ ਸੈਕਟਰ 16 ਦੇ ਲੇਬਰ ਚੌਕ ਨੇੜੇ ਨੌਜਵਾਨ ਆਪਣੀ ਪਤਨੀ ਤੋੋਂ ਤੰਗ ਆ ਕੇ ਟਾਵਰ ’ਤੇ ਚੜ੍ਹ ਗਿਆ। ਨੌਜਵਾਨ ਦੀ ਸਵੇਰੇ ਆਪਣੀ ਪਤਨੀ ਨਾਲ ਲੜਾਈ ਹੋਈ ਸੀ। ਮਗਰੋਂ ਉਹ ਗੁੱਸੇ ਵਿੱਚ ਖ਼ੁਦਕੁਸ਼ੀ ਕਰਨ ਦੇ ਇਰਾਦੇ ਨਾਲ ਟਾਵਰ...
Advertisement
ਪੀਪੀ ਵਰਮਾ
ਇੱਥੋਂ ਦੇ ਸੈਕਟਰ 16 ਦੇ ਲੇਬਰ ਚੌਕ ਨੇੜੇ ਨੌਜਵਾਨ ਆਪਣੀ ਪਤਨੀ ਤੋੋਂ ਤੰਗ ਆ ਕੇ ਟਾਵਰ ’ਤੇ ਚੜ੍ਹ ਗਿਆ। ਨੌਜਵਾਨ ਦੀ ਸਵੇਰੇ ਆਪਣੀ ਪਤਨੀ ਨਾਲ ਲੜਾਈ ਹੋਈ ਸੀ। ਮਗਰੋਂ ਉਹ ਗੁੱਸੇ ਵਿੱਚ ਖ਼ੁਦਕੁਸ਼ੀ ਕਰਨ ਦੇ ਇਰਾਦੇ ਨਾਲ ਟਾਵਰ ’ਤੇ ਚੜ੍ਹ ਗਿਆ। ਮੌਕੇ ’ਤੇ ਮੌਜੂਦ ਲੋਕਾਂ ਨੇ ਇਸ ਦੀ ਜਾਣਕਾਰੀ ਪੁਲੀਸ ਨੂੰ ਦਿੱਤੀ। ਪੁਲੀਸ ਮੁੁਲਾਜ਼ਮਾਂ ਅਤੇ ਪਰਿਵਾਰਕ ਮੈਂਬਰਾਂ ਨੇ ਕਾਫ਼ੀ ਦੇਰ ਤੱਕ ਨੌਜਵਾਨ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ। ਕਾਫ਼ੀ ਕੋਸ਼ਿਸ਼ਾਂ ਤੋਂ ਬਾਅਦ, ਨੌਜਵਾਨ ਹੇਠਾਂ ਆਉਣ ਲਈ ਰਾਜ਼ੀ ਹੋ ਗਿਆ। ਉਤਰਨ ਵੇਲੇ ਪੌੜੀਆਂ ਤੋਂ ਉਸ ਦਾ ਪੈਰ ਤਿਲਕ ਗਿਆ ਅਤੇ ਉਹ ਹੇਠਾਂ ਡਿੱਗ ਗਿਆ। ਇਸ ਦੌਰਾਨ ਉਸ ਦੇ ਸਿਰ ’ਤੇ ਸੱਟ ਲੱਗ ਗਈ। ਪੁਲੀਸ ਉਸ ਨੂੰ ਸੈਕਟਰ 6 ਦੇ ਸਿਵਲ ਹਸਪਤਾਲ ਲੈ ਗਈ, ਜਿੱਥੇ ਉਸ ਦਾ ਇਲਾਜ ਚੱਲ ਰਿਹਾ ਹੈ। ਡਾਕਟਰਾਂ ਅਨੁਸਾਰ, ਉਸ ਦੀ ਹਾਲਤ ਫਿਲਹਾਲ ਸਥਿਰ ਦੱਸੀ ਜਾ ਰਹੀ ਹੈ।
Advertisement
Advertisement
×