ਪੱਤਰ ਪ੍ਰੇਰਕ
ਹਰਿਆਣਾ ਯੋਗ ਕਮਿਸ਼ਨ ਦੇ ਸੀਨੀਅਰ ਮੈਂਬਰ ਤੇ ਭਾਰਤੀ ਯੋਗ ਸੰਸਥਾਨ ਦੀ ਹਰਿਆਣਾ ਇਕਾਈ ਦੇ ਸਾਬਕਾ ਸੰਗਠਨ ਮੰਤਰੀ ਡਾ. ਮੁਨੀਸ਼ ਕੁਕਰੇਜਾ ਨੇ ਕਿਹਾ ਹੈ ਕਿ ਨੌਜਵਾਨ ਯੋਗ ’ਤੇ ਧਿਆਨ ਕੇਂਦਰਿਤ ਕਰਕੇ ਆਪਣੀ ਸਾਖ਼ ਸਥਾਪਿਤ ਕਰ ਸਕਦੇ ਹਨ। ਹਰਿਆਣਾ ਯੋਗ ਕਮਿਸ਼ਨ ਦੇ ਸੀਨੀਅਰ ਮੈਂਬਰ ਤੇ ਭਾਰਤੀ ਯੋਗ ਸੰਸਥਾਨ ਦੀ ਹਰਿਆਣਾ ਇਕਾਈ ਦੇ ਸਾਬਕਾ ਸੰਗਠਨ ਮੰਤਰੀ ਡਾ. ਮਨੀਸ਼ ਸਰਕਾਰੀ ਪੌਲੀਟੈਕਨਿਕ ਸਿਖਲਾਈ ਸੰਸਥਾਨ ਉਮਰੀ ਦੇ ਮੈਦਾਨ ਵਿਚ ਯੋਗ ਤੇ ਧਿਆਨ ਰਾਹੀਂ ਉਦਮੱਤਾ ਦੇ ਨਵੇਂ ਮੌਕੇ ਵਿਸ਼ੇ ’ਤੇ ਸੈਮੀਨਾਰ ਦੌਰਾਨ ਸੰਬੋਧਨ ਕਰ ਰਹੇ ਸਨ। ਡਾ. ਕੁਕਰੇਜਾ ਨੇ ਕਿਹਾ ਕਿ ਯੋਗ ਅੱਜ ਦੁਨੀਆਂ ਵਿੱਚ ਗਲੋਬਲ ਬਾਜ਼ਾਰ ਬਣ ਗਿਆ ਹੈ। ਇਸ ਦੀ ਸਲਾਨਾ ਖਪਤ 2025 ਵਿਚ ਲਗਪਗ 1.3 ਟ੍ਰਿਮਲੀਅਨ ਡਾਲਰ ਹੋਣ ਦਾ ਅਨੁਮਾਨ ਹੈ। ਯੋਗ ਤੇ ਧਿਆਨ ਉਦਮੀ ਵੱਖ-ਵੱਖ ਢੰਗਾਂ ਨਾਲ ਆਪਣੀ ਰੋਜ਼ੀ ਰੋਟੀ ਆਰਾਮ ਨਾਲ ਕਮਾ ਸਕਦੇ ਹਨ। ਇਸ ਲਈ ਉਹ ਯੋਗ ਕੇਂਦਰ ਖੋਲ ਸਕਦੇ ਹਨ। ਆਨਲਾਈਨ ਕਲਾਸਾਂ ਲੈ ਸਕਦੇ ਹਨ। ਯੋਗਾ ਮੈਟ ਤੇ ਸ਼ੁਧੀਕਰਨ ਸਮੱਗਰੀਆਂ ਵਰਗੀਆਂ ਸਮੱਗਰੀਆਂ ਦਾ ਕਾਰੋਬਾਰ ਸ਼ੁਰੂ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਯੋਗ ਥੈਰੇਪੀ ਥੈਰੇਪਿਸਟ ਤੇ ਯੋਗ ਇੰਸਟਰੱਕਟਰ ,ਯੋਗ ਸਹਾਇਕ ਵਜੋਂ ਆਪਣਾ ਨਾਮ ਬਣਾ ਕੇ ਆਪਣੀ ਰੋਜ਼ੀ ਰੋਟੀ ਕਮਾਈ ਜਾ ਸਕਦੀ ਹੈ। ਇਸ ਮੌਕੇ ਪ੍ਰਿੰਸੀਪਲ ਰਚਨਾ ਗੁਪਤਾ, ਵਾਈਸ ਪ੍ਰਿੰਸੀਪਲ ਵਿਜੇ ਸਿੰਘ, ਅਰਚਨਾ ਸ਼ਰਮਾ,ਆਭਾ ਬਾਂਸਲ, ਰਾਜੀਵ, ਆਦਿ ਸੰਸਥਾ ਦੇ ਵਿਦਿਆਰਥੀਆਂ ਨੇ ਯੋਗ ਦੇ 26 ਸ਼ਬਦਾਂ ਬਾਰੇ ਸਿਧਾਂਤਕ ਤੇ ਵਿਹਾਰਕ ਗਿਆਨ ਨੂੰ ਬਹੁਤ ਹੀ ਦਿਲਚਸਪੀ ਨਾਲ ਗ੍ਰਹਿਣ ਕੀਤਾ।