ਭਾਜਪਾ ਵਰਕਰਾਂ ਦੀ ਵਰਕਸ਼ਾਪ
ਸਤਨਾਮ ਸਿੰਘ ਸ਼ਾਹਬਾਦ ਮਾਰਕੰਡਾ, 20 ਜੂਨ ਹਰਿਆਣਾ ਪਸ਼ੂਧਨ ਬੋਰਡ ਦੇ ਚੇਅਰਮੈਨ ਧਰਮਵੀਰ ਮਿਰਜਾਪੁਰ ਨੇ ਕਿਹਾ ਕਿ ਭਾਜਪਾ ਵਰਕਰਾਂ ਨੂੰ ਕੇਂਦਰ ਤੇ ਸੂਬਾ ਸਰਕਾਰ ਦੀਆਂ ਲੋਕ ਭਲਾਈ ਨੀਤੀਆਂ ਨੂੰ ਲੋਕਾਂ ਤਕ ਪਹੁੰਚਾਉਣ ਲਈ ਮਿਹਨਤ ਤੇ ਲਗਨ ਨਾਲ ਕੰਮ ਕਰਨਾ ਚਾਹੀਦਾ ਹੈ।...
Advertisement
ਸਤਨਾਮ ਸਿੰਘ
ਸ਼ਾਹਬਾਦ ਮਾਰਕੰਡਾ, 20 ਜੂਨ
Advertisement
ਹਰਿਆਣਾ ਪਸ਼ੂਧਨ ਬੋਰਡ ਦੇ ਚੇਅਰਮੈਨ ਧਰਮਵੀਰ ਮਿਰਜਾਪੁਰ ਨੇ ਕਿਹਾ ਕਿ ਭਾਜਪਾ ਵਰਕਰਾਂ ਨੂੰ ਕੇਂਦਰ ਤੇ ਸੂਬਾ ਸਰਕਾਰ ਦੀਆਂ ਲੋਕ ਭਲਾਈ ਨੀਤੀਆਂ ਨੂੰ ਲੋਕਾਂ ਤਕ ਪਹੁੰਚਾਉਣ ਲਈ ਮਿਹਨਤ ਤੇ ਲਗਨ ਨਾਲ ਕੰਮ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਭਾਜਪਾ ਨੇ ਪਿਛਲੇ 11 ਸਾਲਾਂ ਵਿਚ ਦੇਸ਼ ਤੇ ਸੂਬੇ ਵਿਚ ਜੋ ਕੰਮ ਕੀਤਾ ਹੈ ਉਹ ਪਿਛਲੀ ਸਰਕਾਰ ਦੇ 60 ਸਾਲਾਂ ਦੇ ਕਾਰਜਕਾਲ ਨਾਲੋਂ ਕਿਤੇ ਜ਼ਿਆਦਾ ਹੈ। ਧਰਮਵੀਰ ਮਿਰਜਾਪੁਰ ‘ਸੰਕਲਪ ਸੇ ਸਿੱਧੀ ਤੇ ਸਿੱਧੀ ਸੇ ਸਮ੍ਰਿਧੀ’ ਪ੍ਰੋਗਰਾਮ ਤਹਿਤ ਕਰਵਾਈ ਭਾਜਪਾ ਵਰਕਰਾਂ ਦੀ ਵਰਕਸ਼ਾਪ ਨੂੰ ਬਾਬੈਨ ਵਿਚ ਸੰਬੋਧਿਤ ਕਰ ਰਹੇ ਸਨ। ਇਸ ਤੋਂ ਪਹਿਲਾਂ ਧਰਮਵੀਰ ਮਿਰਜਾਪੁਰ, ਸੁਭਾਸ਼ ਕਲਸਾਣਾ, ਵਿਕਾਸ ਸ਼ਰਮਾ, ਰੀਨਾ ਸੈਣੀ, ਸਤਬੀਰ ਮੰਗੋਲੀ, ਜਸਵਿੰਦਰ ਜੱਸੀ, ਸੁਰੇਸ਼ ਕਸ਼ਯਪ ਆਦਿ ਨੇ ਵੀ ਸੰਬੋਧਨ ਕੀਤਾ।
Advertisement