ਔਰਤ ਨੇ ਸ਼ੱਕ ਤੋਂ ਬਚਣ ਲਈ ਆਪਣੇ ਹੀ ਪੁੱਤਰ ਸਮੇਤ 3 ਲੜਕੀਆਂ ਦਾ ਕਤਲ ਕੀਤਾ
ਹਰਿਆਣਾ ਦੀ ਇੱਕ 32 ਸਾਲਾ ਔਰਤ, ਜਿਸ ਦੀ ਪਛਾਣ ਪੂਨਮ ਵਜੋਂ ਹੋਈ ਹੈ, ਨੂੰ ਪਿਛਲੇ ਦੋ ਸਾਲਾਂ ਵਿੱਚ ਕਥਿਤ ਤੌਰ 'ਤੇ ਤਿੰਨ ਲੜਕੀਆਂ ਅਤੇ ਆਪਣੇ 3 ਸਾਲ ਦੇ ਪੁੱਤਰ ਦਾ ਕਤਲ ਕਰਨ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਹੈ। ਇਹ...
ਹਰਿਆਣਾ ਦੀ ਇੱਕ 32 ਸਾਲਾ ਔਰਤ, ਜਿਸ ਦੀ ਪਛਾਣ ਪੂਨਮ ਵਜੋਂ ਹੋਈ ਹੈ, ਨੂੰ ਪਿਛਲੇ ਦੋ ਸਾਲਾਂ ਵਿੱਚ ਕਥਿਤ ਤੌਰ 'ਤੇ ਤਿੰਨ ਲੜਕੀਆਂ ਅਤੇ ਆਪਣੇ 3 ਸਾਲ ਦੇ ਪੁੱਤਰ ਦਾ ਕਤਲ ਕਰਨ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਹੈ।
ਇਹ ਮਾਮਲਾ ਪਾਣੀਪਤ ਦੇ ਨੌਲਥਾ ਪਿੰਡ ਵਿੱਚ ਇੱਕ ਵਿਆਹ ਸਮਾਰੋਹ ਦੌਰਾਨ ਛੇ ਸਾਲਾ ਬੱਚੀ ਵਿਧੀ ਦੀ ਮੌਤ ਤੋਂ ਬਾਅਦ ਸਾਹਮਣੇ ਆਇਆ।
ਜ਼ਿਕਰਯੋਗ ਹੈ ਕਿ ਇੱਕ ਲੜਕੀ ਵਿਧੀ ਇੱਕ ਪਲਾਸਟਿਕ ਦੇ ਟੱਬ ਵਿੱਚ ਡੁੱਬੀ ਹੋਈ ਮਿਲੀ ਸੀ ਅਤੇ ਪੁਲੀਹ ਜਾਂਚ ਤੋਂ ਬਾਅਦ ਪੂਨਮ ਦੀ ਗ੍ਰਿਫ਼ਤਾਰੀ ਹੋਈ ਹੈ।
ਪੁੱਛਗਿੱਛ ਦੌਰਾਨ ਪੂਨਮ ਨੇ ਕਥਿਤ ਤੌਰ 'ਤੇ ਪਹਿਲਾਂ ਹੋਏ ਤਿੰਨ ਹੋਰ ਕਤਲਾਂ ਨੂੰ ਕਬੂਲ ਕੀਤਾ ਹੈ। ਜਿਨ੍ਹਾਂ ਵਿੱਚ ਭਾਵਰ (2023) ਵਿੱਚ ਆਪਣੀ ਭਰਜਾਈ ਦੀ 9 ਸਾਲਾ ਧੀ , ਸ਼ੱਕ ਤੋਂ ਬਚਣ ਲਈ ਆਪਣੇ ਹੀ 3 ਸਾਲ ਦੇ ਪੁੱਤਰ ਸ਼ੁਭਮ, ਚਚੇਰੀ ਭੈਣ ਦੀ ਛੇ ਸਾਲਾ ਧੀ ਸੇਵਾਹ (ਅਗਸਤ 2025) ਦਾ ਕਤਲ ਸ਼ਾਮਲ ਹੈ।
ਸਾਰੇ ਮਾਮਲਿਆਂ ਵਿੱਚ ਕਤਲ ਕਰਨ ਦਾ ਤਰੀਕਾ ਇੱਕੋ ਜਿਹਾ, ਪੀੜਤਾਂ ਨੂੰ ਪਾਣੀ ਨਾਲ ਭਰੇ ਟੱਬਾਂ ਜਾਂ ਟੈਂਕੀਆਂ ਵਿੱਚ ਡੁਬੋ ਦੇਣਾ, ਸੀ । ਹਾਲਾਂਕਿ ਪਹਿਲਾਂ ਹੋਈਆਂ ਸਾਰੀਆਂ ਮੌਤਾਂ ਨੂੰ ਸ਼ੁਰੂ ਵਿੱਚ ਹਾਦਸੇ ਮੰਨਿਆ ਗਿਆ ਅਤੇ ਪਰਿਵਾਰਾਂ ਨੇ ਅੰਤਿਮ ਸੰਸਕਾਰ ਕਰ ਦਿੱਤੇ ਸਨ।
ਪੁਲੀਸ ਦਾ ਕਹਿਣਾ ਹੈ ਕਿ ਔਰਤ ਮਨੋਰੋਗੀ (psychopathic) ਹੋਣ ਦੇ ਲੱਛਣ ਦਿਖਾਉਂਦੀ ਹੈ ਅਤੇ ਉਸ ਨੇ ਦਾਅਵਾ ਕੀਤਾ ਕਿ ਉਸ ਨੂੰ "ਸੋਹਣੀਆਂ ਕੁੜੀਆਂ" ਨਾਲ ਨਫ਼ਰਤ ਜਾਂ ਈਰਖਾ ਸੀ, ਕਿਉਂਕਿ ਉਹ ਡਰਦੀ ਸੀ ਕਿ ਉਹ ਵੱਡੀਆਂ ਹੋ ਕੇ ਉਸ ਨਾਲੋਂ ਵਧੇਰੇ ਆਕਰਸ਼ਕ ਹੋ ਜਾਣਗੀਆਂ। ਅਧਿਕਾਰੀਆਂ ਨੇ ਇਸ ਸਬੰਧੀ ਅਗਲੇਰੀ ਕਾਰਵਾਈ ਸ਼ੁਰੂ ਕੀਤੀ ਹੈ।

