ਸ੍ਰੀ ਹੇਮਕੁੰਟ ਸਾਹਿਬ ਯਾਤਰਾ ਦਾ ਸਵਾਗਤ
ਪੱਤਰ ਪ੍ਰੇਰਕ ਚੰਡੀਗੜ੍ਹ, 12 ਜੂਨ ਪੰਜਾਬ ਦੇ ਜ਼ਿਲ੍ਹਾ ਗੁਰਦਾਸਪੁਰ ਸਥਿਤ ਡੇਰਾ ਬਾਬਾ ਨਾਨਕ ਤੋਂ ਸ੍ਰੀ ਹੇਮਕੁੰਟ ਸਾਹਿਬ ਤੱਕ 31ਵੀਂ ਮਹਾਨ ਪੈਦਲ ਧਾਰਮਿਕ ਯਾਤਰਾ ਦਾ ਅੱਜ ਚੰਡੀਗੜ੍ਹ ਪਹੁੰਚਣ ’ਤੇ ਪੁਲੀਸ ਦੇ ਦਸਮੇਸ਼ ਕਲੱਬ ਵੱਲੋਂ ਸਵਾਗਤ ਕੀਤਾ ਗਿਆ। ਕਲੱਬ ਦੇ ਅਹੁਦੇਦਾਰਾਂ ਵਿੱਚ...
Advertisement
ਪੱਤਰ ਪ੍ਰੇਰਕ
ਚੰਡੀਗੜ੍ਹ, 12 ਜੂਨ
Advertisement
ਪੰਜਾਬ ਦੇ ਜ਼ਿਲ੍ਹਾ ਗੁਰਦਾਸਪੁਰ ਸਥਿਤ ਡੇਰਾ ਬਾਬਾ ਨਾਨਕ ਤੋਂ ਸ੍ਰੀ ਹੇਮਕੁੰਟ ਸਾਹਿਬ ਤੱਕ 31ਵੀਂ ਮਹਾਨ ਪੈਦਲ ਧਾਰਮਿਕ ਯਾਤਰਾ ਦਾ ਅੱਜ ਚੰਡੀਗੜ੍ਹ ਪਹੁੰਚਣ ’ਤੇ ਪੁਲੀਸ ਦੇ ਦਸਮੇਸ਼ ਕਲੱਬ ਵੱਲੋਂ ਸਵਾਗਤ ਕੀਤਾ ਗਿਆ। ਕਲੱਬ ਦੇ ਅਹੁਦੇਦਾਰਾਂ ਵਿੱਚ ਪੁਲਿਸ ਇੰਸਪੈਕਟਰ ਹਿਰਦੇਵੰਤ ਸਿੰਘ, ਸੁਖਦੇਵ ਸਿੰਘ, ਭੁਪਿੰਦਰ ਸਿੰਘ, ਪਰਮਜੀਤ ਸਿੰਘ ਬੇਦੀ ਦੀ ਅਗਵਾਈ ਹੇਠ ਸੈਕਟਰ 32-33 ਦੇ ਚੌਂਕ ਨੇੜੇ ਛਬੀਲ ਲਗਾਈ ਗਈ। ਡਾ. ਗੁਰਦੇਵ ਸਿੰਘ ਦੀ ਅਗਵਾਈ ਹੇਠ ਆਈ ਯਾਤਰਾ ਦੇ ਪਹੁੰਚਣ ’ਤੇ ਦਸ਼ਮੇਸ਼ ਕਲੱਬ ਦੇ ਅਹੁਦੇਦਾਰਾਂ ਨੇ ਸਿਰੋਪੇ ਭੇਂਟ ਕਰਕੇ ਸਵਾਗਤ ਕੀਤਾ। ਸ਼ਰਨਜੀਤ ਸਿੰਘ ਬੈਦਵਾਨ ਰਾਏਪੁਰ ਕਲਾਂ ਨੇ ਦੱਸਿਆ ਕਿ 2 ਜੂਨ ਨੂੰ ਡੇਰਾ ਬਾਬਾ ਨਾਨਕ ਤੋਂ ਸ੍ਰੀ ਹੇਮਕੁੰਟ ਸਾਹਿਬ ਤੱਕ ਚੱਲੀ ਇਹ ਪੈਦਲ ਯਾਤਰਾ 6 ਜੁਲਾਈ ਤੱਕ ਮੁਕੰਮਲ ਹੋਵੇਗੀ। ਅੱਜ ਗੁਰਦੁਆਰਾ ਨਾਡਾ ਸਾਹਿਬ ਵਿਖੇ ਠਹਿਰਾਅ ਉਪਰੰਤ ਭਲਕੇ 13 ਜੂਨ ਨੂੰ ਅਗਲੇ ਸਫ਼ਰ ਲਈ ਚਾਲੇ ਪਾਏ ਜਾਣਗੇ।
Advertisement