DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਐੱਨ ਸੀ ਸੀ ਕੈਂਪ ਵਿੱਚ ਹਥਿਆਰਾਂ ਬਾਰੇ ਸਿਖਲਾਈ

ਵਿੱਦਿਅਕ ਅਦਾਰਿਆਂ ਦੇ ਚਾਰ ਸੌ ਤੋਂ ਵੱਧ ਕੈਡੇਟਾਂ ਨੇ ਹਿੱਸਾ ਲਿਆ

  • fb
  • twitter
  • whatsapp
  • whatsapp
featured-img featured-img
ਹਥਿਆਰ ਚਲਾਉਣ ਦੀ ਸਿਖਲਾਈ ਲੈ ਰਹੇ ਐੱਨ ਸੀ ਸੀ ਕੈਡੇਟ।
Advertisement

ਅੰਬਾਲਾ ਗਰੁੱਪ ਐੱਨਸੀਸੀ ਗਣਤੰਤਰ ਦਿਵਸ ਦਲ ਦੀ ਤਿਆਰੀ ਲਈ 14 ਹਰਿਆਣਾ ਬਟਾਲੀਅਨ ਐੱਨ ਸੀ ਸੀ ਦੇ ਸਾਲਾਨਾ ਸਿਖਲਾਈ ਕੈਂਪ ਦੌਰਾਨ ਹਥਿਆਰ ਸਿਖਲਾਈ ਅਤੇ ਹਥਿਆਰ ਡਰਿੱਲ ਸੈਸ਼ਨ ਕਰਵਾਏ ਗਏ। ਇਹ ਸਿਖਲਾਈ ਸੈਸ਼ਨ ਕਮਾਂਡਿੰਗ ਅਫ਼ਸਰ ਕਰਨਲ ਜਰਨੈਲ ਸਿੰਘ ਅਤੇ ਪ੍ਰਸ਼ਾਸਨਿਕ ਅਧਿਕਾਰੀ ਕਰਨਲ ਜਤਿੰਦਰ ਸਿੰਘ ਦਹੀਆ ਦੀ ਦੇਖ-ਰੇਖ ਹੇਠ ਕਰਵਾਈ ਗਈ। ਯਮੁਨਾ ਇੰਸਟੀਚਿਊਟ ਆਫ ਇੰਜਨੀਅਰਿੰਗ ਐਂਡ ਟੈਕਨੋਲੋਜੀ, ਗਦੌਲੀ ਵਿੱਚ ਲਗਾਏ ਇਸ ਕੈਂਪ ਵਿੱਚ ਵੱਖ-ਵੱਖ ਸਿੱਖਿਆ ਸੰਸਥਾਵਾਂ ਤੋਂ 400 ਤੋਂ ਵੱਧ ਕੈਡੇਟ ਭਾਗ ਲੈ ਰਹੇ ਹਨ। ਕੈਡੇਟਾਂ ਨੂੰ ਹਥਿਆਰਾਂ ਦੀ ਹੈਂਡਲਿੰਗ, ਅਸੈਂਬਲਿੰਗ, ਨਿਸ਼ਾਨੇਬਾਜ਼ੀ, ਫਾਇਰਿੰਗ ਪੁਜ਼ੀਸ਼ਨ ਅਤੇ ਡਰਿੱਲ ਦੀ ਸਟੀਕਤਾ ਬਾਰੇ ਸਿਖਲਾਈ ਦਿੱਤੀ ਗਈ। ਇਨ੍ਹਾਂ ਸੈਸ਼ਨਾਂ ਦਾ ਉਦੇਸ਼ ਕੈਡੇਟਾਂ ਵਿੱਚ ਅਨੁਸ਼ਾਸਨ, ਆਤਮਵਿਸ਼ਵਾਸ ਅਤੇ ਟੀਮ ਭਾਵਨਾ ਦਾ ਵਿਕਾਸ ਕਰਨਾ ਹੈ ਜੋ ਕਿ ਆਉਣ ਵਾਲੇ ਗਣਤੰਤਰ ਦਿਵਸ ਕੈਂਪ ਲਈ ਬਹੁਤ ਜ਼ਰੂਰੀ ਗੁਣ ਹਨ । ਇਸ ਸਿਖਲਾਈ ਦਾ ਸੁਚਾਰੂ ਸੰਚਾਲਨ ਐਸੋਸੀਏਟ ਐੱਨ ਸੀ ਸੀ ਅਧਿਕਾਰੀਆਂ ਲੈਫਟੀਨੈਂਟ ਦੀਪਾ ਰਾਣੀ, ਲੈਫਟੀਨੈਂਟ ਡਿੰਪਲ ਸੈਣੀ, ਲੈਫਟੀਨੈਂਟ ਰਜਿੰਦਰ ਸਾਂਗਵਾਨ, ਲੈਫਟੀਨੈਂਟ ਮਨਦੀਪ, ਫਸਟ ਅਫ਼ਸਰ ਅੰਜੂ ਗੰਭੀਰ ਅਤੇ ਥਰਡ ਅਫ਼ਸਰ ਹਰਨੀਤ (ਹਰਿਆਣਾ ਗਰਲਜ਼ ਬਟਾਲੀਅਨ, ਅੰਬਾਲਾ) ਨੇ ਕੀਤਾ। ਸੂਬੇਦਾਰ ਮੇਜਰ ਜਸਵੰਤ ਸਿੰਘ ਦੀ ਅਗਵਾਈ ਹੇਠ ਸਮਰਪਿਤ ਟੀਮ ਨੇ ਹਥਿਆਰ ਸਿਖਲਾਈ ਅਤੇ ਡਰਿੱਲ ਸੈਸ਼ਨਾਂ ਨੂੰ ਸਫਲਤਾਪੂਰਵਕ ਨੇਪਰੇ ਚਾੜ੍ਹਨ ਵਿੱਚ ਅਹਿਮ ਭੂਮਿਕਾ ਨਿਭਾਈ। ਕਰਨਲ ਜਰਨੈਲ ਸਿੰਘ ਅਤੇ ਕਰਨਲ ਜਤਿੰਦਰ ਸਿੰਘ ਦਹੀਆ ਦੀ ਅਗਵਾਈ ਹੇਠ ਪੂਰੀ ਸਿਖਲਾਈ ਟੀਮ ਦੇ ਯਤਨ ਐੱਨ ਸੀ ਸੀ ਵੱਲੋਂ ਬਣਾਏ ਗਏ ਉੱਚ ਅਨੁਸ਼ਾਸਨ, ਨਿਸ਼ਠਾ ਅਤੇ ਪੇਸ਼ੇਵਾਰਤਾ ਦੇ ਮਿਆਰਾਂ ਨੂੰ ਪ੍ਰਤਿਬਿੰਬਤ ਕਰਦੇ ਹਨ।

Advertisement
Advertisement
×