DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਅੰਬਾਲਾ ’ਚ ਚਾਰੇ ਪਾਸੇ ਪਾਣੀ ਭਰਿਆ

ਡੀਸੀ ਅਜੈ ਸਿੰਘ ਤੋਮਰ ਨੇ ਕੀਤਾ ਦੌਰਾ; ਰਾਹਤ ਅਤੇ ਬਚਾਅ ਕਾਰਜ ਸ਼ੁਰੂ
  • fb
  • twitter
  • whatsapp
  • whatsapp
featured-img featured-img
ਅੰਬਾਲਾ ’ਚ ਹਾਲਾਤ ਦਾ ਜਾਇਜ਼ਾ ਲੈਂਦੇ ਹੋਏ ਡਿਪਟੀ ਕਮਿਸ਼ਨਰ ਅਜੇ ਸਿੰਘ ਤੋਮਰ।
Advertisement
ਡਿਪਟੀ ਕਮਿਸ਼ਨਰ ਅੰਬਾਲਾ ਅਜੈ ਸਿੰਘ ਤੋਮਰ ਨੇ ਅੰਬਾਲਾ ਸ਼ਹਿਰ ਤੇ ਛਾਉਣੀ ਦੇ ਕਈ ਇਲਾਕਿਆਂ ’ਚ ਬਰਸਾਤੀ ਪਾਣੀ ਭਰਨ ਦੀ ਸਥਿਤੀ ਦਾ ਜਾਇਜ਼ਾ ਲੈਂਦਿਆਂ ਤੁਰੰਤ ਹਦਾਇਤਾਂ ਜਾਰੀ ਕੀਤੀਆਂ। ਇਸ ਮੌਕੇ ਨਗਰ ਨਿਗਮ ਕਮਿਸ਼ਨਰ ਵੀਰਿੰਦਰ ਲਾਠਰ, ਏਡੀਸੀ ਮਹਿੰਦਰ ਪਾਲ, ਐੱਸਡੀਐੱਮ ਦਰਸ਼ਨ ਕੁਮਾਰ, ਐੱਸਡੀਐੱਮ ਵਿਨੇਸ਼ ਕੁਮਾਰ, ਡੀਆਰਓ ਰਾਜੇਸ਼ ਖਿਆਲੀਆ, ਏਐੱਮਸੀ ਦੀਪਕ ਸੂਰਾ ਸਮੇਤ ਸੰਬੰਧਤ ਅਧਿਕਾਰੀ ਹਾਜ਼ਰ ਸਨ।

ਡੀਸੀ ਨੇ ਦੱਸਿਆ ਕਿ ਦੋ ਦਿਨਾਂ ਦੀ ਬਰਸਾਤ ਤੇ ਪਹਾੜੀ ਇਲਾਕਿਆਂ ਤੋਂ ਪਾਣੀ ਆਉਣ ਕਾਰਨ ਟਾਂਗਰੀ, ਘੱਗਰ ਤੇ ਮਾਰਕੰਡਾ ਦਰਿਆਵਾਂ ਦਾ ਪਾਣੀ ਪੱਧਰ ਵਧ ਗਿਆ ਹੈ। ਰਾਤ ਕਰੀਬ 10 ਵਜੇ ਟਾਂਗਰੀ ਦਾ ਪਾਣੀ 43 ਹਜ਼ਾਰ ਕਿਊਸਿਕ ਤੱਕ ਪਹੁੰਚਣ ਕਾਰਨ ਨੀਵੇਂ ਇਲਾਕਿਆਂ ਤੇ ਉਦਯੋਗਿਕ ਖੇਤਰ ’ਚ ਓਵਰਫਲੋਅ ਹੋਇਆ। ਉਦਯੋਗਿਕ ਖੇਤਰ ’ਚ 6 ਤੋਂ 8 ਫੁੱਟ ਤੱਕ ਪਾਣੀ ਖੜ੍ਹਾ ਹੈ, ਰਿਹਾਇਸ਼ੀ ਇਲਾਕਿਆਂ ’ਚ ਵੀ ਪਾਣੀ ਭਰਿਆ ਹੈ। ਪੰਚਕੂਲਾ ਤੇ ਮੋਰਨੀ ਵਿੱਚ ਮੀਂਹ ਰੁਕਣ ਕਾਰਨ ਪਾਣੀ ਦਾ ਪੱਧਰ ਘਟ ਰਿਹਾ ਹੈ।

Advertisement

ਪ੍ਰਸ਼ਾਸਨ ਨੇ ਉਦਯੋਗਿਕ ਖੇਤਰ ’ਚੋਂ ਮਜ਼ਦੂਰਾਂ ਨੂੰ ਕੱਢਣ ਲਈ ਐੱਚਐੱਸਆਈਡੀਆਈਸੀ ਦੇ ਐਕਸੀਅਨ ਤੈਨਾਤ ਕਰਦਿਆਂ ਪੰਪ ਲਗਾ ਕੇ ਪਾਣੀ ਦੀ ਨਿਕਾਸੀ ਸ਼ੁਰੂ ਕਰ ਦਿੱਤੀ ਗਈ ਹੈ। ਘੱਗਰ ਦਾ ਪਾਣੀ ਖਤਰਨਾਕ ਪੱਧਰ ਤੋਂ ਇੱਕ ਫੁੱਟ ਥੱਲੇ ਆ ਗਿਆ ਹੈ।

ਡੀਸੀ ਨੇ ਘੱਗਰ ਤੇ ਟਾਂਗਰੀ ਦਰਿਆ, ਸ਼ੰਭੂ ਬਾਰਡਰ ਨੇੜੇ ਗੇਟਾਂ, ਲੋਹਗੜ੍ਹ-ਮਾਨਕਪੁਰ ਰੋਡ, ਐੱਨਐੱਚ-152ਡੀ ਡਡਿਆਣਾ, ਧੂਲਕੋਟ ਪਾਵਰ ਹਾਊਸ, ਸ਼ਾਹਪੁਰ-ਕੋਟ ਕਛਵਾ ਦਾ ਦੌਰਾ ਕੀਤਾ। ਐੱਸਡੀਆਰਐੱਫ, ਰੈਵਿਨਿਊ ਵਿਭਾਗ ਤੇ ਨਿੱਜੀ ਕਿਸ਼ਤੀਆਂ ਰਾਹੀਂ ਫਸੇ ਲੋਕਾਂ ਨੂੰ ਕੱਢਣ ਲਈ ਰਾਹਤ ਜਾਰੀ ਜਾਰੀ ਹਨ।

Advertisement
×