ਲੋੜਵੰਦ ਬੱਚਿਆਂ ਨੂੰ ਗਰਮ ਕੱਪੜੇ ਵੰਡੇ
ਨਰ ਨਰਾਇਣ ਸੇਵਾ ਸੀਮਿਤੀ ਨੇ ਮਾਨਵਤਾ ਦੀ ਸੇਵਾ ਦੀ ਮਿਸਾਲ ਕਾਇਮ ਕਰਦਿਆਂ ਮਹਾਰਿਸ਼ੀ ਵਾਲਮੀਕਿ ਬਾਲ ਸੰਸਕਾਰ ਕੇਂਦਰ ਦੇ ਬੱਚਿਆਂ ਨੂੰ ਸਰਦੀ ਤੋਂ ਬਚਾਉਣ ਲਈ ਗਰਮ ਕੱਪੜੇ ਵੰਡੇ। ਸਮਿਤੀ ਦੇ ਸੰਸਥਾਪਕ ਪ੍ਰਧਾਨ ਮੁਨੀਸ਼ ਭਾਟੀਆ ਨੇ ਦੱਸਿਆ ਕਿ ਇਸ ਦੌਰਾਨ ਤੇ 22...
Advertisement
ਨਰ ਨਰਾਇਣ ਸੇਵਾ ਸੀਮਿਤੀ ਨੇ ਮਾਨਵਤਾ ਦੀ ਸੇਵਾ ਦੀ ਮਿਸਾਲ ਕਾਇਮ ਕਰਦਿਆਂ ਮਹਾਰਿਸ਼ੀ ਵਾਲਮੀਕਿ ਬਾਲ ਸੰਸਕਾਰ ਕੇਂਦਰ ਦੇ ਬੱਚਿਆਂ ਨੂੰ ਸਰਦੀ ਤੋਂ ਬਚਾਉਣ ਲਈ ਗਰਮ ਕੱਪੜੇ ਵੰਡੇ। ਸਮਿਤੀ ਦੇ ਸੰਸਥਾਪਕ ਪ੍ਰਧਾਨ ਮੁਨੀਸ਼ ਭਾਟੀਆ ਨੇ ਦੱਸਿਆ ਕਿ ਇਸ ਦੌਰਾਨ ਤੇ 22 ਲੋੜਵੰਦ ਬੱਚਿਆਂ ਨੂੰ ਸਵੈਟਰ ਅਤੇ ਜਰਸੀਆਂ ਦਿੱਤੀਆਂ ਗਈਆਂ ਹਨ। ਇਸ ਦੇ ਨਾਲ ਹੀ ਕੇਂਦਰ ਨੂੰ ਦੋ ਕੁਰਸੀਆਂ ਵੀ ਭੇਟ ਕੀਤੀਆਂ ਗਈਆਂ। ਉਨ੍ਹਾਂ ਦੱਸਿਆ ਕਿ ਸੰਸਥਾ ਵੱਲੋਂ ਹਰ ਸਾਲ ਸਰਦੀਆਂ ਸ਼ੁਰੂ ਹੋਣ ਤੋਂ ਪਹਿਲਾਂ ਜ਼ਰੂਰਤਮੰਦਾਂ ਨੂੰ ਬੂਟ, ਜੁਰਾਬਾਂ ਅਤੇ ਜਰਸੀਆਂ ਵੰਡੀਆਂ ਜਾਂਦੀਆਂ ਹਨ। ੈ। ਇਸ ਮੌਕੇ ਸਮਿਤੀ ਮੈਂਬਰ ਵਿਨੋਦ ਅਰੋੜਾ, ਕਰਨੈਲ ਸਿੰਘ, ਪੰਕਜ ਮਿੱਤਲ, ਅਭਿਸ਼ੇਕ ਥਾਬੜਾ, ਅਮਿਤ ਕਾਲੜਾ ਸਮੇਤ ਬਾਲ ਭਾਰਤੀ ਦੇ ਨਗਰ ਪ੍ਰਧਾਨ ਰਣਬੀਰ ਸਿੰਘ, ਖਜ਼ਾਨਚੀ ਰਾਜੇਸ਼ ਸਿੰਗਲਾ, ਮਹਿਲਾ ਪ੍ਰਧਾਨ ਸਵੀਤਾ ਮਦਾਨ, ਕੁਲਜੀਤ ਕੌਰ ਤੇ ਸੋਨੀਆ ਮੌਜੂਦ ਸਨ।
Advertisement
Advertisement
×

