ਆਗਾਮੀਂ ਸੱਤ ਸਤੰਬਰ ਨੂੰ ਜੀਂਦ ਵਿੱਚ ਮਹਾਰਾਜਾ ਅਗਰਸੈਨ ਸਕੂਲ ਵਿੱਚ ਕਰਵਾਏ ਜਾਣ ਵਾਲੇ ਉੱਤਰੀ ਭਾਰਤ ਪੱਧਰੀ ਵਿਆਹ ਯੋਗ ਅਗਰਵਾਲ ਲੜਕੇ-ਲੜਕੀਆਂ ਦੀ ਜਾਣ-ਪਛਾਣ ਸੰਮੇਲਨ ਨੂੰ ਲੈ ਕੇ ਅਗਰਵਾਲ ਹਰਿਆਣਾ ਸਮਾਜ ਦੇ ਵਫ਼ਦ ਨੇ ਹਰਿਆਣਾ ਦੇ ਕੈਬਨਿਟ ਮੰਤਰੀ ਵਿਪੁਲ ਗੋਇਲ ਨਾਲ ਮੁਲਾਕਾਤ ਕੀਤੀ। ਵਫ਼ਦ ਨੇ ਸੂਬਾਈ ਪ੍ਰਧਾਨ ਡਾ. ਰਾਜ ਕੁਮਾਰ ਗੋਇਲ ਦੀ ਪ੍ਰਧਾਨਗੀ ਹੇਠ ਫਰੀਦਾਬਾਦ ਵਿੱਚ ਕੈਬਨਿਟ ਮੰਤਰੀ ਦੀ ਰਿਹਾਇਸ਼ ’ਤੇ ਮੁਲਾਕਾਤ ਕੀਤੀ।
ਇਸ ਦੌਰਾਨ ਵਫ਼ਦ ਨੇ ਕੈਬਨਿਟ ਮੰਤਰੀ ਨੂੰ ਮੁੱਖ ਮਹਿਮਾਨ ਦੇ ਤੌਰ ’ਤੇ ਜਾਣ-ਪਛਾਣ ਸੰਮੇਲਨ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ। ਇਸ ਸੱਦੇ ਨੂੰ ਸਵੀਕਾਰ ਕਰਦੇ ਹੋਏ ਕੈਬਨਿਟ ਮੰਤਰੀ ਵਿਪੁਲ ਨੇ ਸਮਾਜ ਦੀ ਇਸ ਪਹਿਲ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਗਰਵਾਲ ਸਮਾਜ ਸਦਾ ਹੀ ਸਿੱਖਿਆ, ਸੇਵਾ ਅਤੇ ਸੰਗਠਨ ਵਿੱਚ ਮੂਹਰੇ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਪ੍ਰਕਾਰ ਦੀ ਪਹਿਲਕਦਮੀ ਨਾ ਕੇਵਲ ਨੌਜਵਾਨਾਂ ਨੂੰ ਨਵੀਂ ਦਿਸ਼ਾ ਦੇਵੇਗਾ, ਬਲਕਿ ਪੂਰੇ ਸਮਾਜ ਨੂੰ ਸਕਾਰਾਤਮਕ ਸੋਚ ਪ੍ਰਤੀ ਪ੍ਰੇਰਨਾ ਦੇਵੇਗੀ। ਉਨ੍ਹਾਂ ਅਗਰਵਾਲ ਸਮਾਜ ਦਾ ਸੱਦਾ ਸਵੀਕਾਰ ਕਰਦੇ ਹੋਏ ਪ੍ਰੋਗਰਾਮ ਦੀ ਸਫ਼ਲਤਾ ਲਈ ਸ਼ੁਭ ਕਾਮਨਾਵਾਂ ਦਿੱਤੀਆਂ। ਇਸ ਮੋਕੇ ਸੂਬਾਈ ਪ੍ਰਧਾਨ ਡਾ. ਰਾਜ ਕੁਮਾਰ ਗੋਇਲ ਨੇ ਮੰਤਰੀ ਨੂੰ ਸਮਾਜ ਵੱਲੋਂ ਕੀਤੇ ਗਏ ਲੋਕ ਭਲਾਈ ਕੰਮਾਂ ਬਾਰੇ ਦੱਸਿਆ। ਇਸ ਮੌਕੇ ਉੱਤੇ ਆਲ ਇੰਡੀਆ ਅਗਰਵਾਲ ਸੰਗਠਨ ਦੇ ਰਾਸ਼ਟਰੀ ਉੱਪ ਪ੍ਰਧਾਨ ਸੰਤ ਗੋਪਾਲ ਗੁਪਤਾ, ਸੰਸਥਾ ਦੇ ਅਧਿਕਾਰੀ ਸਾਂਵਰ ਗਰਗ, ਰਾਮਧਨ ਜੈਨ, ਪਵਨ ਬਾਂਸਲ, ਸੋਨੂੰ ਜੈਨ ਅਤੇ ਨਰੇਸ਼ ਗਰਗ ਹਾਜ਼ਰ ਰਹੇ।