Vande Bharat: ਅੰਬਾਲਾ ਵਿੱਚ ਯਾਤਰੀਆਂ ਨੇ ‘ਵੰਦੇ ਭਾਰਤ’ ਰੇਲ ਗੱਡੀ ਰੋਕੀ
ਅੰਬਾਲਾ, 23 ਮਈ
ਇੱਥੇ ਯਾਤਰੀਆਂ ਨੇ ਇਕ ਰੇਲ ਗੱਡੀ ਦੇ ਲੇਟ ਹੋਣ ਕਾਰਨ ਹੰਗਾਮਾ ਕਰ ਦਿੱਤਾ ਤੇ ਵੰਦੇ ਭਾਰਤ ਵਿਚ ਜਬਰੀ ਚੜ੍ਹਨ ਦੀ ਕੋਸ਼ਿਸ਼ ਕੀਤੀ ਜਦ ਰੇਲਵੇ ਮੁਲਾਜ਼ਮਾਂ ਨੇ ਉਨ੍ਹਾਂ ਨੂੰ ਅਜਿਹਾ ਕਰਨ ਤੋਂ ਰੋਕਿਆ ਤਾਂ ਯਾਤਰੀਆਂ ਨੇੇ ਹੰਗਾਮਾ ਕਰ ਦਿੱਤਾ। ਇਸ ਮੌਕੇ ਵੱਡੀ ਗਿਣਤੀ ਯਾਤਰੀ ਰੇਲਵੇ ਟਰੈਕ ’ਤੇ ਖੜ੍ਹ ਗਏ। ਜਾਣਕਾਰੀ ਅਨੁਸਾਰ ਰੇਲਵੇ ਵਲੋਂ ਅੰਬਾਲਾ ਤੋਂ ਹਿਮਾਚਲ ਪ੍ਰਦੇਸ਼ ਦੇ ਇੰਦੌਰਾ ਲਈ ਲੋਕਲ ਗੱਡੀ ਚਲਾਈ ਜਾਂਦੀ ਹੈ ਤੇ ਇਸ ਗੱਡੀ ਦਾ ਰੂਟ ਕੁਝ ਦਿਨ ਪਹਿਲਾਂ ਬਦਲ ਦਿੱਤਾ ਗਿਆ ਸੀ ਜਿਸ ਕਾਰਨ ਸਰਕਾਰੀ ਡਿਊਟੀਆਂ ’ਤੇ ਜਾਣ ਵਾਲੇ ਮੁਲਾਜ਼ਮ ਕੁਝ ਦਿਨਾਂ ਤੋਂ ਲੇਟ ਹੋ ਰਹੇ ਸਨ ਤੇ ਇਹ ਗੱਡੀ ਅੱਜ ਵੀ ਦੋ ਤੋਂ ਤਿੰਨ ਘੰਟੇ ਲੇਟ ਆਈ ਜਿਸ ਕਾਰਨ ਲੋਕ ਭੜਕ ਗਏ ਤੇ ਉਨ੍ਹਾਂ ਨੇ ਵੰਦੇ ਭਾਰਤ ਰੋਕ ਗਈ ਤੇ ਹੰਗਾਮਾ ਕਰ ਦਿੱਤਾ। ਇਸ ਤੋਂ ਬਾਅਦ ਰੇਲਵੇ ਅਧਿਕਾਰੀਆਂ ਨੇ ਲੋਕਾਂ ਨੂੰ ਸਮਝਾਇਆ ਤਾਂ ਕੁਝ ਸਮਾਂ ਦੇਰੀ ਹੋਣ ਤੋਂ ਬਾਅਦ ਵੰਦੇ ਭਾਰਤ ਨੂੰ ਰਵਾਨਾ ਕੀਤਾ ਗਿਆ। ਇਸ ਮੌਕੇ ਪੁਲੀਸ ਅਧਿਕਾਰੀ ਵੀ ਪੁੱਜ ਗਏ ਤੇ ਉਨ੍ਹਾਂ ਨੇ ਯਾਤਰੀਆਂ ਨੂੰ ਸਮਝਾਇਆ ਕਿ ਵੰਦੇ ਭਾਰਤ ਵਿਚ ਬਿਨਾਂ ਰਿਜ਼ਰਵੇਸ਼ਨ ਦਾਖਲ ਨਹੀਂ ਹੋਇਆ ਜਾ ਸਕਦਾ। ਜਾਣਕਾਰੀ ਅਨੁਸਾਰ ਵੰਦੇ ਭਾਰਤ ਢਾਈ ਤੋਂ ਸਵਾ ਤਿੰਨ ਘੰਟਿਆਂ ਵਿਚ ਚੰਡੀਗੜ੍ਹ ਤੋਂ ਨਵੀਂ ਦਿੱਲੀ ਦਾ ਸਫਰ ਤੈਅ ਕਰਦੀ ਹੈ ਤੇ ਇਸ ਦਾ ਅੰਬਾਲਾ ਵਿਚ ਦੋ ਮਿੰਟ ਦਾ ਠਹਿਰਆ ਹੁੰਦਾ ਹੈ।