ਜੌਲਾ ਕਲਾਂ ’ਚ ਵਾਲਮੀਕਿ ਭਾਈਚਾਰੇ ਵੱਲੋਂ ਸਮਾਗਮ
ਲਾਲੜੂ: ਭਾਜਪਾ ਕਿਸੇ ਇੱਕ ਨਹੀਂ, ਸਗੋਂ 36 ਬਿਰਾਦਰੀ ਦਾ ਸਨਮਾਨ ਕਰਦੀ ਹੈ ਅਤੇ ਹਰਿਆਣਾ ਵਿੱਚ ਉਹ ਇਸ ਨੂੰ ਸਿੱਧ ਵੀ ਕਰ ਚੁੱਕੀ ਹੈ। ਇਹ ਪ੍ਰਗਟਾਵਾ ਭਾਜਪਾ ਦੇ ਸੀਨੀਅਰ ਆਗੂ ਗੁਰਦਰਸ਼ਨ ਸਿੰਘ ਸੈਣੀ ਨੇ ਜੌਲਾ ਕਲਾਂ ਵਿੱਚ ਵਾਲਮੀਕਿ ਭਾਈਚਾਰੇ ਦੇ ਸਮਾਗਮ...
ਲਾਲੜੂ: ਭਾਜਪਾ ਕਿਸੇ ਇੱਕ ਨਹੀਂ, ਸਗੋਂ 36 ਬਿਰਾਦਰੀ ਦਾ ਸਨਮਾਨ ਕਰਦੀ ਹੈ ਅਤੇ ਹਰਿਆਣਾ ਵਿੱਚ ਉਹ ਇਸ ਨੂੰ ਸਿੱਧ ਵੀ ਕਰ ਚੁੱਕੀ ਹੈ। ਇਹ ਪ੍ਰਗਟਾਵਾ ਭਾਜਪਾ ਦੇ ਸੀਨੀਅਰ ਆਗੂ ਗੁਰਦਰਸ਼ਨ ਸਿੰਘ ਸੈਣੀ ਨੇ ਜੌਲਾ ਕਲਾਂ ਵਿੱਚ ਵਾਲਮੀਕਿ ਭਾਈਚਾਰੇ ਦੇ ਸਮਾਗਮ ’ਚ ਸ਼ਿਰਕਤ ਕਰਦਿਆਂ ਕੀਤਾ। ਇਸ ਮੌਕੇ ਭਾਈਚਾਰੇ ਵੱਲੋਂ ਸੈਣੀ ਦਾ ਵਿਸ਼ੇਸ ਸਨਮਾਨ ਕੀਤਾ। ਭਾਜਪਾ ਆਗੂ ਨੇ ਵਾਲਮੀਕਿ ਭਾਈਚਾਰੇ ਦੇ ਮੰਦਰ ਨੂੰ ਆਰਥਿਕ ਮਦਦ ਵੀ ਦਿੱਤੀ ਤਾਂ ਜੋ ਮੰਦਰ ਦੇ ਚਲ ਰਹੇ ਕੰਮ ਨੂੰ ਨੇਪਰੇ ਚਾੜਿਆ ਜਾ ਸਕੇ। ਇਸ ਮੌਕੇ ਸੁਰਿੰਦਰ ਪਾਲ ਸਿੰਘ ਜਿਊਲੀ, ਲਾਭ ਸਿੰਘ, ਧਰਮਪਾਲ ਸ਼ਰਮਾ, ਗੁਰਮੀਤ ਸਿੰਘ, ਜਸਵੀਰ ਸਿੰਘ, ਹਰਪ੍ਰੀਤ ਸਿੰਘ ਟਿੰਕੂ, ਪੁਸ਼ਪਿੰਦਰ ਮਹਿਤਾ, ਸੰਨਤ ਭਾਰਦਵਾਜ, ਸਤੀਸ਼ ਰਾਣਾ ਤੇ ਓਮਬੀਰ ਰਾਣਾ ਹਾਜ਼ਰ ਸਨ। -ਪੱਤਰ ਪ੍ਰੇਰਕ