ਜੀਂਦ ਕੀਤੀ ਜਾਵੇਗੀ ਏਕਤਾ ਪੈਦਲ ਯਾਤਰਾ
ਵਧੀਕ ਡਿਪਟੀ ਕਮਿਸ਼ਨਰ (ਏ ਡੀ ਸੀ) ਵਿਵੇਕ ਆਰੀਆ ਨੇ ਦੱਸਿਆ ਕਿ ਦੇਸ਼ ਦੇ ‘ਲੋਹ ਪੁਰਸ਼’ ਅਤੇ ਭਾਰਤ ਦੇ ਏਕੀਕਰਨ ਦੇ ਸ਼ਿਲਪਕਾਰ ਸਰਦਾਰ ਵੱਲਭਭਾਈ ਪਟੇਲ ਦੀ 150ਵੀਂ ਜੈਅੰਤੀ ਸਬੰਧੀ ਦੇਸ਼ ਭਰ ਵਿੱਚ ਕੌਮੀ ਏਕਤਾ ਨਾਲ ਜੁੜੇ ਸ਼ਾਨਦਾਰ ਅਤੇ ਜਨਤਕ ਹਿੱਸੇਦਾਰੀ ਵਾਲੇ...
Advertisement
ਵਧੀਕ ਡਿਪਟੀ ਕਮਿਸ਼ਨਰ (ਏ ਡੀ ਸੀ) ਵਿਵੇਕ ਆਰੀਆ ਨੇ ਦੱਸਿਆ ਕਿ ਦੇਸ਼ ਦੇ ‘ਲੋਹ ਪੁਰਸ਼’ ਅਤੇ ਭਾਰਤ ਦੇ ਏਕੀਕਰਨ ਦੇ ਸ਼ਿਲਪਕਾਰ ਸਰਦਾਰ ਵੱਲਭਭਾਈ ਪਟੇਲ ਦੀ 150ਵੀਂ ਜੈਅੰਤੀ ਸਬੰਧੀ ਦੇਸ਼ ਭਰ ਵਿੱਚ ਕੌਮੀ ਏਕਤਾ ਨਾਲ ਜੁੜੇ ਸ਼ਾਨਦਾਰ ਅਤੇ ਜਨਤਕ ਹਿੱਸੇਦਾਰੀ ਵਾਲੇ ਵਿਲੱਖਣ ਪ੍ਰੋਗਰਾਮ ਕਰਵਾਏ ਜਾ ਰਹੇ ਹਨ। ਇਨ੍ਹਾਂ ਪ੍ਰੋਗਰਾਮਾਂ ਦੀ ਲੜੀ ਤਹਿਤ ਜ਼ਿਲ੍ਹਾ ਜੀਂਦ ਦੇ ਹਰ ਵਿਧਾਨ ਸਭਾ ਹਲਕੇ ਨੂੰ ਕਵਰ ਕਰਦੇ ਹੋਏ ਕੌਮੀ ਏਕਤਾ ਪਦ-ਯਾਤਰਾਵਾਂ ਕੱਢੀਆਂ ਜਾਣਗੀਆਂ। ਇਸ ਦੇ ਨਾਲ ਹੀ 28 ਨਵੰਬਰ ਤੋਂ 1 ਦਸੰਬਰ ਤੱਕ ਜ਼ਿਲ੍ਹਾ ਪੱਧਰੀ ਗੀਤਾ ਜੈਅੰਤੀ ਮਹਾਉਤਸਵ ਵੀ ਧੂਮਧਾਮ ਨਾਲ ਮਨਾਇਆ ਜਾਵੇਗਾ। ਏ ਡੀ ਸੀ ਵਿਵੇਕ ਆਰੀਆ ਇਹ ਜਾਣਕਾਰੀ ਆਪਣੇ ਦਫ਼ਤਰ ਦੇ ਮੀਟਿੰਗ ਹਾਲ ਵਿੱਚ ਇਨ੍ਹਾਂ ਦੋਵਾਂ ਪ੍ਰਮੁੱਖ ਸਮਾਗਮਾਂ ਦੀਆਂ ਤਿਆਰੀਆਂ ਸਬੰਧੀ ਅਧਿਕਾਰੀਆਂ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਦੇ ਰਹੇ ਸਨ।
Advertisement
Advertisement
×

