ਭਾਜਪਾ ਦੇ ਰਾਜ ਵਿੱਚ ਬੇਰੁਜ਼ਗਾਰੀ ਵਧੀ: ਹੁੱਡਾ
ਪੱਤਰ ਪ੍ਰੇਰਕ ਜੀਂਦ, 21 ਜੁਲਾਈ ਕਾਂਗਰਸ ਵੱਲੋਂ ਚਲਾਈ ਗਈ ‘ਹਰਿਆਣਾ ਮੰਗੇ ਹਿਸਾਬ ਯਾਤਰਾ’ ਦਾ ਜੁਲਾਨਾ ਪਹੁੰਚਣ ’ਤੇ ਨਿੱਘਾ ਸਵਾਗਤ ਕੀਤਾ ਗਿਆ। ਇਸ ਮੌਕੇ ਰੋਹਤਕ ਤੋਂ ਸੰਸਦ ਮੈਂਬਰ ਦੀਪੇਂਦਰ ਹੁੱਡਾ ਨੇ ਜੁਲਾਨਾ ਵਿੱਚ ਰੋਹਤਕ ਰੋਡ ’ਤੇ ਕਾਂਗਰਸੀ ਆਗੂ ਨਰਿੰਦਰ ਲਾਠਰ ਦੇ...
Advertisement
ਪੱਤਰ ਪ੍ਰੇਰਕ
ਜੀਂਦ, 21 ਜੁਲਾਈ
Advertisement
ਕਾਂਗਰਸ ਵੱਲੋਂ ਚਲਾਈ ਗਈ ‘ਹਰਿਆਣਾ ਮੰਗੇ ਹਿਸਾਬ ਯਾਤਰਾ’ ਦਾ ਜੁਲਾਨਾ ਪਹੁੰਚਣ ’ਤੇ ਨਿੱਘਾ ਸਵਾਗਤ ਕੀਤਾ ਗਿਆ। ਇਸ ਮੌਕੇ ਰੋਹਤਕ ਤੋਂ ਸੰਸਦ ਮੈਂਬਰ ਦੀਪੇਂਦਰ ਹੁੱਡਾ ਨੇ ਜੁਲਾਨਾ ਵਿੱਚ ਰੋਹਤਕ ਰੋਡ ’ਤੇ ਕਾਂਗਰਸੀ ਆਗੂ ਨਰਿੰਦਰ ਲਾਠਰ ਦੇ ਦਫ਼ਤਰ ਦਾ ਉਦਘਾਟਨ ਕੀਤਾ। ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹੁੱਡਾ ਨੇ ਕਿਹਾ ਕਿ ਕਾਂਗਰਸ ਦੀ ਯਾਤਰਾ ਨੂੰ ਭਾਰੀ ਸਮਰਥਨ ਮਿਲ ਰਿਹਾ ਹੈ। ਉਨ੍ਹਾਂ ਕਿਹਾ ਕਿ ਭਾਜਪਾ ਦੇ ਸ਼ਾਸਨ ਵਿੱਚ ਬੇਰੁਜ਼ਗਾਰੀ ਵਿੱਚ ਸਭ ਤੋਂ ਜ਼ਿਆਦਾ ਵਾਧਾ ਹੋਇਆ ਹੈ। ਕਾਂਗਰਸ ਦੇ ਸ਼ਾਸਨ ਵਿੱਚ ਜੋ ਵੈਟ 8 ਫੀਸਦ ਸੀ, ਉਹ ਹੁਣ 17 ਫੀਸਦ ਹੈ। ਸਰਕਾਰ ਨੇ ਐੱਸਸੀ ਤੇ ਬੀਸੀ ਸਮਾਜ ਦੀਆਂ ਸਾਰੀ ਸਕੀਮਾਂ ਸਣੇ ਗਰੀਬਾਂ ਨੂੰ 100/100 ਵਰਗ ਗਜ ਦੇ ਪਲਾਟ ਦੇਣ ਵਾਲੀ ਸਕੀਮ ਬੰਦ ਕਰ ਦਿੱਤੀ, ਵਜ਼ੀਫਿਆਂ ਅਤੇ ਇੰਦਰਾ ਆਵਾਸ ਯੋਜਨਾ ਵੀ ਬੰਦ ਕਰ ਦਿੱਤਾ।
Advertisement
×