ਕਰੋਨਾ ਨਾਲ ਦੋ ਔਰਤਾਂ ਦੀ ਮੌਤ
ਪੱਤਰ ਪ੍ਰੇਰਕ
ਨਵੀਂ ਦਿੱਲੀ, 19 ਜੂਨ
ਰਾਜਧਾਨੀ ਦਿੱਲੀ ਵਿੱਚ ਅੱਜ ਕਰੋਨਾ ਨਾਲ ਦੋ ਵਿਅਕਤੀਆਂ ਦੀ ਮੌਤ ਹੋ ਗਈ। ਬੁੱਧਵਾਰ ਨੂੰ ਕਰੋਨਾ ਕਾਰਨ ਮੌਤ ਦਾ ਇੱਕ ਹੋਰ ਮਾਮਲਾ ਸਾਹਮਣੇ ਆਇਆ ਸੀ। ਹੁਣ ਤੱਕ ਦਿੱਲੀ ਵਿੱਚ ਕਰੋਨਾ ਕਾਰਨ 15 ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ। ਇੱਕ 67 ਸਾਲਾ ਔਰਤ ਨੂੰ ਐੱਚਟੀਐੱਨ, ਗੁਰਦੇ ਦੀ ਬਿਮਾਰੀ, ਨਮੂਨੀਆ, ਸੈਪਸਿਸ, ਰਿਫ੍ਰੈਕਟਰੀ ਸੈਪਟਿਕ ਸ਼ੌਕ ਵਰਗੀਆਂ ਬਿਮਾਰੀਆਂ ਸਨ। ਦੂਜੇ ਪਾਸੇ 74 ਸਾਲਾ ਔਰਤ ਸੀਏਡੀ, ਰਾਇਮੇਟਾਇਡ ਗਠੀਆ, ਐੱਲਆਰਟੀਆਈ, ਸੈਪਟਿਕ ਸ਼ੌਕ ਦੇ ਨਾਲ ਪੀੜਤ ਸੀ। ਦੋਵਾਂ ਔਰਤਾਂ ਦੀ ਮੌਤ ਹੋ ਗਈ ਹੈ। ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਦੇ ਕੋਵਿਡ ਡੈਸ਼ਬੋਰਡ ਅਨੁਸਾਰ ਸਰਗਰਮ ਮਰੀਜ਼ਾਂ ਦੀ ਗਿਣਤੀ 620 ਹੋ ਗਈ ਹੈ। ਕਰੋਨਾ ਤੋਂ ਠੀਕ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ 65 ਸੀ। ਜਨਵਰੀ 2025 ਤੋਂ ਦਿੱਲੀ ਵਿੱਚ ਕਰੋਨਾ ਦੇ 2480 ਮਾਮਲੇ ਸਾਹਮਣੇ ਆਏ ਹਨ। ਦੇਸ਼ ਭਰ ਵਿੱਚ ਕੁੱਲ ਕਰੋਨਾ ਮਾਮਲਿਆਂ ਵਿੱਚ ਦਿੱਲੀ ਦੂਜੇ ਸਥਾਨ ‘ਤੇ ਹੈ। ਡਾਕਟਰਾਂ ਅਨੁਸਾਰ ਕਰੋਨਾ ਮਰੀਜ਼ਾਂ ਵਿੱਚ ਖੰਘ, ਜ਼ੁਕਾਮ ਅਤੇ ਬੁਖ਼ਾਰ ਵਰਗੇ ਲੱਛਣ ਸ਼ਾਮਲ ਹਨ।