ਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਹਿਮਾਂਸ਼ੂ ਭਾਊ ਗਰੋਹ ਦੇ ਦੋ ਸ਼ਾਰਪ ਸ਼ੂਟਰ ਗ੍ਰਿਫ਼ਤਾਰ

ਪੁਲੀਸ ਮੁਕਾਬਲੇ ’ਚ ਮੁਲਜ਼ਮ ਜ਼ਖ਼ਮੀ
Advertisement

ਪੱਤਰ ਪ੍ਰੇਰਕ

ਨਵੀਂ ਦਿੱਲੀ, 5 ਜੁਲਾਈ

Advertisement

ਦਿੱਲੀ ਪੁਲੀਸ ਦੇ ਸਪੈਸ਼ਲ ਸੈੱਲ ਉੱਤਰੀ ਰੇਂਜ ਦੀ ਟੀਮ ਨੇ ਰੋਹਤਕ ਦੇ ਰਿਤੋਲੀ ਵਿੱਚ ਇੱਕ ਕਤਲ ਮਾਮਲੇ ’ਚ ਲੋੜੀਂਦੇ ਹਿਮਾਂਸ਼ੂ ਭਾਊ ਗਰੋਹ ਦੇ ਦੋ ਸ਼ਾਰਪ ਸ਼ੂਟਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲੀਸ ਅਨੁਸਾਰ ਕਤਲ ਤੋਂ ਬਾਅਦ ਮੁਲਜ਼ਮ ਫ਼ਰਾਰ ਸਨ, ਜਿਨ੍ਹਾਂ ਦੀ ਪਛਾਣ ਭੂਮੀਤ ਮਲਿਕ ਵਾਸੀ ਮੋਖਰਾ, ਰੋਹਤਕ ਅਤੇ ਮੋਹਿਤ ਵਸ਼ਿਸ਼ਟ ਵਾਸੀ ਮਾਰੋਧੀ, ਰੋਹਤਕ ਵਜੋਂ ਹੋਈ ਹੈ। ਮੁਲਜ਼ਮਾਂ ਕੋਲੋਂ ਇੱਕ ਮੋਟਰਸਾਈਕਲ, 2 ਪਿਸਤੌਲ ਅਤੇ 4 ਕਾਰਤੂਸ ਬਰਾਮਦ ਕੀਤੇ ਗਏ ਹਨ। ਟੀਮ ਨੂੰ ਜਾਣਕਾਰੀ ਮਿਲੀ ਸੀ ਕਿ ਰਿਤੋਲੀ ਕਤਲ ਵਿੱਚ ਲੋੜੀਂਦੇ ਹਿਮਾਂਸ਼ੂ ਭਾਊ ਗਰੋਹ ਦੇ 2 ਮੈਂਬਰ ਹਥਿਆਰਾਂ ਨਾਲ ਦਿੱਲੀ ਦੇ ਨਰੇਲਾ ਵਿੱਚ ਆਉਣ ਵਾਲੇ ਹਨ। ਰਾਤ ਨੂੰ ਜਾਲ ਵਿਛਾਇਆ ਗਿਆ। ਅੱਜ ਤੜਕੇ ਦੋ ਸ਼ੱਕੀ ਵਿਅਕਤੀਆਂ ਨੂੰ ਮੋਟਰਸਾਈਕਲ ’ਤੇ ਆਉਂਦੇ ਦੇਖਿਆ। ਜਦੋਂ ਰੁਕਣ ਦਾ ਇਸ਼ਾਰਾ ਕੀਤਾ ਗਿਆ ਤਾਂ ਉਨ੍ਹਾਂ ਨੇ ਪੁਲੀਸ ’ਤੇ ਗੋਲੀਬਾਰੀ ਸ਼ੁਰੂ ਕਰ ਦਿੱਤੀ। ਇਸ ਮਗਰੋਂ ਪੁਲੀਸ ਨੇ ਜਵਾਬੀ ਕਾਰਵਾਈ ਵਿੱਚ ਫਾਇਰਿੰਗ ਕਰਦਿਆਂ ਮੁਲਜ਼ਮਾਂ ਨੂੰ ਕਾਬੂ ਕਰ ਲਿਆ। ਪੁਲੀਸ ਅਨੁਸਾਰ ਦੋਵੇਂ ਮੁਲਜ਼ਮਾਂ ਦੀਆਂ ਲੱਤਾਂ ’ਤੇ ਗੋਲੀਆਂ ਲੱਗੀਆਂ ਹਨ, ਜਿਨ੍ਹਾਂ ਨੂੰ ਇਲਾਜ ਲਈ ਤੁਰੰਤ ਹਸਪਤਾਲ ਦਾਖਲ ਕਰਵਾਇਆ ਗਿਆ। ਮੁਲਜ਼ਮਾਂ ਦੀ ਪਛਾਣ ਭੂਮੀਤ ਮਲਿਕ ਵਾਸੀ ਮੋਖਰਾ, ਰੋਹਤਕ ਅਤੇ ਮੋਹਿਤ ਵਸ਼ਿਸ਼ਟ ਵਾਸੀ ਮਾਰੋਧੀ, ਰੋਹਤਕ ਵਜੋਂ ਹੋਈ ਹੈ। ਪੁਲੀਸ ਨੇ ਕਿਹਾ ਕਿ ਭਾਊ ਹਰਿਆਣਾ ਅਤੇ ਦਿੱਲੀ/ਐਨਸੀਆਰ ਦੇ ਨਾਲ ਲੱਗਦੇ ਖੇਤਰ ਵਿੱਚ ਬਿਲਡਰਾਂ, ਕਾਰ ਸ਼ੋਅਰੂਮਾਂ ਦੇ ਮਾਲਕਾਂ ਅਤੇ ਫਾਈਨਾਂਸਰਾਂ ਨੂੰ ਨਿਸ਼ਾਨਾ ਬਣਾ ਕੇ ਕਤਲ ਅਤੇ ਜਬਰੀ ਵਸੂਲੀ ਵਿੱਚ ਕਥਿਤ ਸ਼ਾਮਲ ਹੈ। ਉਹ ਰੋਹਤਕ ਦੇ ਪਿੰਡ ਰਿਥੋਲੀ ਦਾ ਰਹਿਣ ਵਾਲਾ ਹੈ ਅਤੇ ਵਿਦੇਸ਼ ਤੋਂ ਆਪਣੇ ਗੈਂਗ ਨੂੰ ਚਲਾਉਂਦਾ ਹੈ। ਉਹ ਭਾਰਤ ਤੋਂ ਭੱਜ ਗਿਆ ਸੀ।

Advertisement