ਰਿਸ਼ਵਤ ਦੇ ਦੋਸ਼ ਹੇਠ ਦੋ ਪੁਲੀਸ ਅਧਿਕਾਰੀ ਗ੍ਰਿਫ਼ਤਾਰ
ਸਿਵਲ ਲਾਈਨ ਥਾਣਾ ਪੁਲੀਸ ਨੇ ਭ੍ਰਿਸ਼ਟਾਚਾਰ ਮਾਮਲੇ ਵਿੱਚ ਸ਼ਾਮਲ ਸਬ-ਇੰਸਪੈਕਟਰ ਤੇ ਸਹਾਇਕ ਸਬ-ਇੰਸਪੈਕਟਰ ਨੂੰ ਗ੍ਰਿਫ਼ਤਾਰ ਕੀਤਾ ਹੈ। ਐੱਸ ਪੀ ਦੀਪਕ ਸਹਾਰਨ ਨੇ ਦੱਸਿਆ ਕਿ 31 ਅਕਤੂਬਰ ਨੂੰ ਸਰਦੂਲਗੜ੍ਹ ਦੀ ਔਰਤ ਨੇ ਸਦਰ ਪੁਲੀਸ ਸਟੇਸ਼ਨ ਵਿੱਚ ਤਾਇਨਾਤ ਸਬ-ਇੰਸਪੈਕਟਰ ਜਗਦੀਸ਼ ਚੰਦਰ ਕੋਲ...
Advertisement
ਸਿਵਲ ਲਾਈਨ ਥਾਣਾ ਪੁਲੀਸ ਨੇ ਭ੍ਰਿਸ਼ਟਾਚਾਰ ਮਾਮਲੇ ਵਿੱਚ ਸ਼ਾਮਲ ਸਬ-ਇੰਸਪੈਕਟਰ ਤੇ ਸਹਾਇਕ ਸਬ-ਇੰਸਪੈਕਟਰ ਨੂੰ ਗ੍ਰਿਫ਼ਤਾਰ ਕੀਤਾ ਹੈ। ਐੱਸ ਪੀ ਦੀਪਕ ਸਹਾਰਨ ਨੇ ਦੱਸਿਆ ਕਿ 31 ਅਕਤੂਬਰ ਨੂੰ ਸਰਦੂਲਗੜ੍ਹ ਦੀ ਔਰਤ ਨੇ ਸਦਰ ਪੁਲੀਸ ਸਟੇਸ਼ਨ ਵਿੱਚ ਤਾਇਨਾਤ ਸਬ-ਇੰਸਪੈਕਟਰ ਜਗਦੀਸ਼ ਚੰਦਰ ਕੋਲ ਸਿਰਸਾ ਦੇ ਇੱਕ ਵਿਅਕਤੀ ਵਿਰੁੱਧ ਜਬਰ-ਜਨਾਹ ਦੀ ਸ਼ਿਕਾਇਤ ਦਰਜ ਕਰਵਾਈ ਸੀ। ਸ਼ਿਕਾਇਤ ਦੀ ਜਾਂਚ ਦੌਰਾਨ ਸਬ-ਇੰਸਪੈਕਟਰ ਜਗਦੀਸ਼ ਚੰਦਰ ਅਤੇ ਸਹਾਇਕ ਸਬ-ਇੰਸਪੈਕਟਰ ਵਿਜੈ ਕੁਮਾਰ ਨੇ ਸਿਰਸਾ ਦੇ ਮੁਲਜ਼ਮ ਤੋਂ ਕੇਸ ਨੂੰ ਨਿਬੇੜਨ ਬਦਲੇ ਲਗਪਗ 2.30 ਲੱਖ ਰੁਪਏ ਲਏ ਸਨ। ਪੁਲੀਸ ਜਾਂਚ ਵਿੱਚ ਦੋਸ਼ ਸੱਚ ਸਾਬਤ ਹੋਣ ਮਗਰੋਂ ਸਬ-ਇੰਸਪੈਕਟਰ ਜਗਦੀਸ਼ ਚੰਦਰ ਅਤੇ ਸਹਾਇਕ ਸਬ-ਇੰਸਪੈਕਟਰ ਵਿਜੇ ਕੁਮਾਰ ਵਾਸੀ ਪਿੰਡ ਭਾਨਾ ਹਿਸਾਰ ਵਜੋਂ ਹੋਈ ਹੈ।
Advertisement
Advertisement
×

