ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਗੁਰੂ ਨਾਨਕ ਪ੍ਰੀਤਮ ਸੀਨੀਅਰ ਸੈਕੰਡਰੀ ਗਰਲਜ਼ ਸਕੂਲ ਨੂੰ ਦੋ ਕੰਪਿਊਟਰ ਭੇਟ

ਰੋਟਰੀ ਰਾਇਲ ਵੱਲੋਂ ਵਿਦਿਆਰਥਣਾਂ ਨੂੰ ਸਮੇਂ ਦਾ ਹਾਣੀ ਬਣਾਉਣ ਦਾ ਉਪਰਾਲਾ
Advertisement

ਪੱਤਰ ਪ੍ਰੇਰਕ

ਸ਼ਾਹਬਾਦ ਮਾਰਕੰਡਾ, 8 ਜੁਲਾਈ

Advertisement

ਰੋਟਰੀ ਰਾਇਲ ਵੱਲੋਂ ਸਥਾਨਕ ਸ੍ਰੀ ਗੁਰੂ ਨਾਨਕ ਪ੍ਰੀਤਮ ਗਰਲਜ਼ ਸੀਨੀਅਰ ਸੰਕੈਡਰੀ ਸਕੂਲ ਨੂੰ ਦੋ ਕੰਪਿਊਟਰ ਦਿੱਤੇ ਗਏ। ਇਸ ਮੌਕੇ ਰੈਟੋਰੀਅਨ ਮਹਿੰਦਰ ਪਾਲ ਗੁਪਤਾ, ਜ਼ਿਲ੍ਹਾ ਗਵਰਨਰ ਨਾਮਜ਼ਦ ਬਤੌਰ ਮੁੱਖ ਮਹਿਮਾਨ ਨੇ ਦੱਸਿਆ ਕਿ ਇਹ ਰੋਟਰੀ ਰਾਇਲ ਦਾ ਇਸ ਸਾਲ ਦਾ ਪਹਿਲਾ ਪ੍ਰਾਜੈਕਟ ਹੈ। ਉਨਾਂ ਕਿਹਾ ਕਿ ਰੋਟਰੀ ਕਲੱਬ ਸ਼ਾਹਬਾਦ ਪਿਛਲੇ 50 ਸਾਲਾਂ ਤੋਂ ਚਲ ਰਿਹਾ ਸੀ ਪਰ ਸ਼ਹਿਰ ਦੀਆਂ ਜਰੂਰਤਂ ਨੂੰ ਦੇਖਦੇ ਹੋਏ ਰੋਟਰੀ ਜ਼ਿਲ੍ਹਾ ਗਵਰਨਰ ਰਾਜਪਾਲ ਸਿੰਘ ਨੇ ਨਵਾਂ ਕਲੱਬ ਰੋਟਰੀ ਰਾਇਲ ਬਣਾਇਆ ਹੈ। ਇਸ ਮੌਕੇ ਸਕੂਲ ਦੀ ਪ੍ਰਿੰਸੀਪਲ ਦੀਪਾਂਸ਼ ਕੌਰ , ਮੈਨੇਜਮੈਂਟ ਕਮੇਟੀ ਦੇ ਚੇਅਰਮੈਨ ਰਮਨਦੀਪ ਸਿੰਘ ,ਤਵਿੰਦਰ ਕੌਰ, ਸਰਵਜੀਤ ਕੌਰ, ਗਰਿਮਾ, ਸੁਦੀਪਾ ਚੁਰਾਣਾ, ਪਾਇਲ, ਗਗਨਦੀਪ ਕੌਰ ਨੀਲਮ ,ਵਾਸੂ ਰੂਪਿੰਦਰ ਕੌਰ ,ਕਾਜਲ, ਅਰਸ਼ਦੀਪ ਕੌਰ ਤੋਂ ਇਲਾਵਾ ਵਿਦਿਆਰਥੀ ਤੇ ਸਕੂਲ ਸਟਾਫ ਮੌਜੂਦ ਸੀ। ਰੋਟਰੀ ਰਾਇਲ ਦੇ ਚੇਅਰਮੈਨ ਲਕਸ਼ਯ ਕਾਲੜਾ ਨੇ ਕਿਹਾ ਕਿ ਸਕੂਲ ਤੇ ਰੋਟਰੀ ਰਾਇਲ ਦੋਹਾਂ ਲਈ ਅੱਜ ਇਕ ਮਹੱਤਵਪੂਰਨ ਯਾਦਗਾਰੀ ਦਿਨ ਹੈ । ਉਨਾਂ ਕਿਹਾ ਕਿ ਸਿੱਖਿਆ ਕਿਸੇ ਵੀ ਸਮਾਜ ਤੇ ਰਾਸ਼ਟਰ ਨੂੰ ਨਵੀਆਂ ਉਚਾਈਆਂ ’ਤੇ ਲਿਜਾਉਣ ਦਾ ਸਭ ਤੋਂ ਸ਼ਕਤੀਸ਼ਾਲੀ ਮਾਧਿਅਮ ਹੈ। ਉਨ੍ਹਾਂ ਕਿਹਾ ਕਿ ਇਹ ਕੰਪਿਉਟਰ ਸਿਰਫ ਮਸ਼ੀਨਾਂ ਹੀ ਨਹੀਂ ਸਗੋਂ ਗਿਆਨ ਤੇ ਮੌਕਿਆਂ ਦੀਆਂ ਕੁੰਜੀਆਂ ਮੰਨੀਆਂ ਜਾਂਦੀਆਂ ਹਨ। ਸਕੂਲ ਦੀ ਪ੍ਰਿੰਸੀਪਲ ਨੇ ਰੋਟਰੀ ਰਾਇਲ ਦਾ ਧੰਨਵਾਦ ਕੀਤਾ ਤੇ ਕਿਹਾ ਕਿ ਇਹ ਕਪਿੰਊਟਰ ਵਿਦਿਆਰਥਣਾਂ ਲਈ ਗਿਆਨ ਦੇ ਨਵੇਂ ਦਰਵਾਜ਼ੇ ਖੋਲ੍ਹਣਗੇ। ਉਨ੍ਹਾਂ ਨੂੰ ਆਧੁਨਿਕ ਗਿਆਨ ਨਾਲ ਜੋੜਨ ਲਈ ਮਦਦ ਕਰਨਗੇ। ਰੋਟਰੀ ਰਾਇਲ ਵੱਲੋਂ ਭਰੋਸਾ ਦਿੱਤਾ ਗਿਆ ਕਿ ਉਹ ਭਵਿੱਖ ਵਿੱਚ ਵੀ ਸਮਾਜ ਦੀ ਮਦਦ ਨਾਲ ਸਕੂਲ ਦੇ ਹਰ ਪ੍ਰਾਜੈਕਟ ਨੂੰ ਪੂਰਾ ਕਰਨ ਦੀ ਕੋਸ਼ਿਸ਼ ਕਰਨਗੇ।

Advertisement