ਅੰਬਾਲਾ ਛਾਉਣੀ ਦੇ ਕਾਲੀ ਪਲਟਨ ਪੁਲ ਨੇੜੇ ਸੀਆਈਏ-2 ਦੀ ਟੀਮ ਨੇ ਦੋ ਮੁਲਜ਼ਮਾਂ ਨੂੰ 19 ਕਿਲੋ 420 ਗ੍ਰਾਮ ਡੋਡਾ ਚੂਰਾ-ਪੋਸਤ ਸਣੇ ਕਾਬੂ ਕੀਤਾ ਹੈ। ਇਹ ਕਾਰਵਾਈ ਇੰਸਪੈਕਟਰ ਅਨਿਲ ਕੁਮਾਰ ਦੀ ਅਗਵਾਈ ਵਿੱਚ 15 ਅਕਤੂਬਰ ਨੂੰ ਖ਼ਾਸ ਸੂਚਨਾ ’ਤੇ ਕੀਤੀ ਗਈ। ਮੁਲਜ਼ਮਾਂ ਦੀ ਪਛਾਣ ਨੀਰਜ ਕੁਮਾਰ ਉਰਫ਼ ਚੀਨੂ ਵਾਸੀ ਲੋਹਾਰਾ ਰੋਡ, ਲੁਧਿਆਣਾ ਅਤੇ ਇਕ ਔਰਤ ਵਜੋਂ ਹੋਈ। ਪੁਲੀਸ ਨੇ ਔਰਤ ਨੂੰ ਅਦਾਲਤੀ ਹਿਰਾਸਤ ’ਚ ਭੇਜ ਦਿੱਤਾ ਹੈ ਜਦਕਿ ਨੀਰਜ ਦਾ ਚਾਰ ਦਿਨ ਦਾ ਪੁਲੀਸ ਰਿਮਾਂਡ ਹਾਸਲ ਕੀਤਾ ਗਿਆ ਹੈ ਤਾਂ ਜੋ ਨਸ਼ਾ ਤਸਕਰੀ ਬਾਰੇ ਪੁੱਛ ਪੜਤਾਲ ਕੀਤੀ ਜਾ ਸਕੇ।