ਧੋਖਾਧੜੀ ਦੇ ਦੋਸ਼ ਹੇਠ ਦੋ ਕਾਬੂ
ਸਾਈਬਰ ਪੁਲੀਸ ਸਟੇਸ਼ਨ ਸੈਂਟਰਲ ਦੀ ਟੀਮ ਨੇ ਮੋਬਾਈਲ ਫੋਨ ਹੈਕ ਕਰ ਕੇ ਖਾਤੇ ’ਚੋਂ 10 ਲੱਖ ਰੁਪਏ ਕਢਵਾਉਣ ਦੇ ਦੋਸ਼ ਹੇਠ ਦੋ ਜਣਿਆਂ ਨੂੰ ਕਾਬੂ ਕੀਤਾ ਹੈ। ਮੁਲਜ਼ਮਾਂ ਦੀ ਪਛਾਣ ਪ੍ਰਕਾਸ਼ ਤੁਲਸੀਦਾਸ ਅਤੇ ਦਿਲੀਪ ਰਾਜਪੂਤ ਵਾਸੀਆਨ ਗੁਜਰਾਤ ਵਜੋਂ ਹੋਈ ਹੈ।...
Advertisement
ਸਾਈਬਰ ਪੁਲੀਸ ਸਟੇਸ਼ਨ ਸੈਂਟਰਲ ਦੀ ਟੀਮ ਨੇ ਮੋਬਾਈਲ ਫੋਨ ਹੈਕ ਕਰ ਕੇ ਖਾਤੇ ’ਚੋਂ 10 ਲੱਖ ਰੁਪਏ ਕਢਵਾਉਣ ਦੇ ਦੋਸ਼ ਹੇਠ ਦੋ ਜਣਿਆਂ ਨੂੰ ਕਾਬੂ ਕੀਤਾ ਹੈ। ਮੁਲਜ਼ਮਾਂ ਦੀ ਪਛਾਣ ਪ੍ਰਕਾਸ਼ ਤੁਲਸੀਦਾਸ ਅਤੇ ਦਿਲੀਪ ਰਾਜਪੂਤ ਵਾਸੀਆਨ ਗੁਜਰਾਤ ਵਜੋਂ ਹੋਈ ਹੈ। ਪੁੱਛ-ਗਿੱਛ ਦੌਰਾਨ ਇਹ ਖੁਲਾਸਾ ਹੋਇਆ ਕਿ ਸ਼ਿਕਾਇਤਕਰਤਾ ਦਾ ਖਾਤਾ ਦਿਲੀਪ ਰਾਜਪੂਤ ਨੇ ਫੋਨ ਹੈਕ ਕਰ ਕੇ ਲੈ ਲਿਆ ਸੀ ਅਤੇ ਫਿਰ ਧੋਖੇਬਾਜ਼ਾਂ ਨੂੰ ਦੇ ਦਿੱਤਾ। ਪ੍ਰਕਾਸ਼ ਤੁਲਸੀਦਾਸ ਨੂੰ ਅਦਾਲਤ ਵਿੱਚ ਪੇਸ਼ ਕਰਕੇ ਜੇਲ੍ਹ ਭੇਜ ਦਿੱਤਾ ਗਿਆ, ਜਦੋਂ ਕਿ ਦਿਲੀਪ ਰਾਜਪੂਤ ਨੂੰ 6 ਦਿਨਾਂ ਦੇ ਪੁਲੀਸ ਰਿਮਾਂਡ ’ਤੇ ਭੇਜਿਆ ਗਿਆ ਹੈ। ਸੈਕਟਰ-29 ਫਰੀਦਾਬਾਦ ਦੇ ਇੱਕ ਵਿਅਕਤੀ ਨੇ ਪੁਲੀਸ ਕੋਲ ਸ਼ਿਕਾਇਤ ਦਰਜ ਕਰਵਾਈ ਕਿ 23 ਸਤੰਬਰ ਨੂੰ ਉਸ ਦੇ ਖਾਤੇ ਵਿੱਚੋਂ 5-5 ਲੱਖ ਰੁਪਏ ਦੇ ਦੋ ਵਾਰ ਕੱਢੇ ਗਏ ਜਿਸ ਬਾਰੇ ਉਹ ਅਣਜਾਣ ਸੀ।
Advertisement
Advertisement
×

