ਦੋ ਮੁਲਜ਼ਮ 109 ਗ੍ਰਾਮ ਹੈਰੋਇਨ ਸਣੇ ਕਾਬੂ
ਪੱਤਰ ਪ੍ਰੇਰਕ ਯਮੁਨਾਨਗਰ, 14 ਮਈ ਕ੍ਰਾਈਮ ਬ੍ਰਾਂਚ-2 ਦੀ ਪੁਲੀਸ ਟੀਮ ਨੇ ਦੋ ਮੁਲਜ਼ਮਾਂ ਨੂੰ 4.5 ਲੱਖ ਰੁਪਏ ਦੀ ਕੀਮਤ ਦੀ 109 ਗ੍ਰਾਮ ਹੈਰੋਇਨ (ਸਮੈਕ) ਸਣੇ ਗ੍ਰਿਫ਼ਤਾਰ ਕੀਤਾ । ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਇੰਚਾਰਜ ਰਾਜਕੁਮਾਰ ਨੇ ਕਿਹਾ ਕਿ...
Advertisement
ਪੱਤਰ ਪ੍ਰੇਰਕ
ਯਮੁਨਾਨਗਰ, 14 ਮਈ
Advertisement
ਕ੍ਰਾਈਮ ਬ੍ਰਾਂਚ-2 ਦੀ ਪੁਲੀਸ ਟੀਮ ਨੇ ਦੋ ਮੁਲਜ਼ਮਾਂ ਨੂੰ 4.5 ਲੱਖ ਰੁਪਏ ਦੀ ਕੀਮਤ ਦੀ 109 ਗ੍ਰਾਮ ਹੈਰੋਇਨ (ਸਮੈਕ) ਸਣੇ ਗ੍ਰਿਫ਼ਤਾਰ ਕੀਤਾ । ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਇੰਚਾਰਜ ਰਾਜਕੁਮਾਰ ਨੇ ਕਿਹਾ ਕਿ ਸੂਚਨਾ ਦੀ ਜਾਣਕਾਰੀ ਦੇ ਆਧਾਰ ’ਤੇ ਸਬ-ਇੰਸਪੈਕਟਰ ਓਮ ਪ੍ਰਕਾਸ਼, ਏਐੱਸਆਈ ਸੁਨੀਲ, ਯੋਗੇਸ਼, ਸੁਖਦੇਵ, ਚੀਫ਼ ਕਾਂਸਟੇਬਲ ਮਨੀਸ਼, ਸੁਨੀਲ ਅਤੇ ਕੁਲਦੀਪ ਦੀ ਟੀਮ ਬਣਾਈ ਗਈ । ਟੀਮ ਨੇ ਕੂੜਾ ਪਲਾਂਟ ਦੇ ਨੇੜੇ ਨਾਕੇ ਦੌਰਾਨ ਦੋ ਨੌਜਵਾਨ ਮੋਟਰਸਾਈਕਲ ’ਤੇ ਆਉਂਦੇ ਦਿਖਾਈ ਦਿੱਤੇ। ਉਨ੍ਹਾਂ ਨੂੰ ਰੋਕ ਕੇ ਪੁੱਛਗਿਛ ਕੀਤੀ ਤਾਂ ਉਨ੍ਹਾਂ ਦੀ ਪਛਾਣ ਦੋ ਭਰਾਵਾਂ ਰਵੀ ਕੁਮਾਰ ਉਰਫ ਗੋਲੂ ਉਰਫ ਚੀਕਾ ਅਤੇ ਸ਼ੁਭਮ ਉਰਫ ਯਸ਼ਪਾਲ ਵਾਸੀ ਮਾਇਆਪੁਰੀ ਬੈਂਕ ਕਲੋਨੀ ਵਜੋਂ ਹੋਈ। ਨੌਜਵਾਨਾਂ ਦੀ ਤਲਾਸ਼ੀ ਲੈਣ ‘ਤੇ ਸ਼ੁਭਮ ਉਰਫ਼ ਟਿੰਕੂ ਤੋਂ 79.95 ਗ੍ਰਾਮ ਹੈਰੋਇਨ (ਸਮੈਕ) ਅਤੇ ਰਵੀ ਕੁਮਾਰ ਉਰਫ਼ ਗੋਲੂ ਤੋਂ 29.32 ਗ੍ਰਾਮ ਹੈਰੋਇਨ (ਸਮੈਕ) ਬਰਾਮਦ ਹੋਈ।
Advertisement
×