ਆਜ਼ਾਦੀ ਦਿਵਸ ਨੂੰ ਸਮਰਪਿਤ ਤਿਰੰਗਾ ਯਾਤਰਾ
ਪਿਹੋਵਾ ਪ੍ਰਸ਼ਾਸਨ ਵੱਲੋਂ ਆਜ਼ਾਦੀ ਦਿਵਸ ਨੂੰ ਸਮਰਪਿਤ ਤਿਰੰਗਾ ਯਾਤਰਾ ਕੱਢੀ ਗਈ। ਤਿਰੰਗਾ ਯਾਤਰਾ ਵਿੱਚ ਸਾਰੇ ਵਿਭਾਗਾਂ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਸਣੇ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਨੇ ਹਿੱਸਾ ਲਿਆ। ਇਹ ਤਿਰੰਗਾ ਯਾਤਰਾ ਪਿਹੋਵਾ ਦੇ ਮੁੱਖ ਚੌਕ ਤੋਂ ਸ਼ੁਰੂ ਹੋ ਕੇ ਸ਼ਹੀਦੀ ਸਮਾਰਕ ’ਤੇ ਸਮਾਪਤ ਹੋਈ। ਐ
ਐੱਸਡੀਐੱਮ ਅਭਿਨਵ ਸਿਵਾਚ ਨੇ ਕਿਹਾ ਕਿ ਭਾਰਤ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਹਰ ਘਰ ਤਿਰੰਗਾ ਪਹਿਲ ਦਾ ਉਦੇਸ਼ ਲੋਕਾਂ ਦੇ ਦਿਲਾਂ ਵਿੱਚ ਦੇਸ਼ ਭਗਤੀ ਅਤੇ ਰਾਸ਼ਟਰਵਾਦ ਦੀ ਭਾਵਨਾ ਜਗਾਉਣਾ ਹੈ। ਇਹ ਮੁਹਿੰਮ ਆਜ਼ਾਦੀ ਕਾ ਅੰਮ੍ਰਿਤ ਮਹਾਉਤਸਵ ਤਹਿਤ ਮਨਾਈ ਜਾ ਰਹੀ ਹੈ। ਇਸ ਵਿੱਚ ਲੋਕ ਆਪਣੇ ਘਰਾਂ ਅਤੇ ਜਨਤਕ ਥਾਵਾਂ ’ਤੇ ਤਿਰੰਗਾ ਲਹਿਰਾਉਂਦੇ ਹਨ। ਤਿਰੰਗਾ ਯਾਤਰਾ ਰਾਹੀਂ ਲੋਕਾਂ ਵਿੱਚ ਦੇਸ਼ ਭਗਤੀ ਦੀ ਭਾਵਨਾ ਨੂੰ ਉਤਸ਼ਾਹਿਤ ਕੀਤਾ ਜਾ ਰਿਹਾ ਹੈ। ਇਸ ਦੇ ਨਾਲ ਹੀ ਤਿਰੰਗਾ ਯਾਤਰਾ ਦੌਰਾਨ ਪਿਹੋਵਾ ਸ਼ਹਿਰ ਵਿੱਚ ਨਜਾਇਜ਼ ਕਬਜ਼ੇ ਹਟਾਉਣ ਦਾ ਸੁਨੇਹਾ ਵੀ ਦਿੱਤਾ ਗਿਆ। ਇਸ ਮੌਕੇ ਜੋ ਵੀ ਕਬਜ਼ਾ ਪਾਇਆ ਗਿਆ, ਉਸ ਨੂੰ ਐੱਸਡੀਐੱਮ ਨੇ ਮੌਕੇ ‘ਤੇ ਹੀ ਹੁਕਮ ਦੇ ਕੇ ਹਟਾ ਦਿੱਤਾ। ਇਸ ਮੌਕੇ ਤਹਿਸੀਲਦਾਰ ਪੂਨਮ ਸੋਲੰਕੀ, ਬੀਡੀਪੀਓ ਭਜਨ ਲਾਲ ਸ਼ਰਮਾ, ਨਗਰਪਾਲਿਕਾ ਸਕੱਤਰ ਮੋਹਨ ਲਾਲ, ਮਾਰਕੀਟ ਕਮੇਟੀ ਸਕੱਤਰ ਚੰਦਰ ਸਿੰਘ, ਬਲਾਕ ਖੇਤੀਬਾੜੀ ਅਧਿਕਾਰੀ ਮਨੀਸ਼ ਵਤਸ ਸਣੇ ਸਾਰੇ ਵਿਭਾਗਾਂ ਦੇ ਅਧਿਕਾਰੀ, ਸਕੂਲੀ ਬੱਚੇ ਅਤੇ ਹੋਰ ਲੋਕ ਮੌਜੂਦ ਸਨ। ਤਿਰੰਗਾ ਯਾਤਰਾ ਦੌਰਾਨ ਵਿਦਿਆਰਥੀਆਂ ਨੇ ਭਾਰਤ ਮਾਤਾ ਕੀ ਜੈ ਦੇ ਨਾਅਰਿਆਂ ਨਾਲ ਅਸਮਾਨ ਗੂੰਜਣ ਲਗਾ ਦਿੱਤਾ। ਇਸ ਦੌਰਾਨ ਤਿਰੰਗਾ ਯਾਤਰਾ ’ਤੇ ਕਈ ਥਾਵਾਂ ’ਤੇ ਫੁੱਲਾਂ ਦੀ ਵਰਖਾ ਵੀ ਹੋਈ।