ਸ਼ਹੀਦ ਜਵਾਨ ਸਤਬੀਰ ਸਿੰਘ ਨੂੰ ਸ਼ਰਧਾਂਜਲੀ ਭੇਟ
ਫਰੀਦਾਬਾਦ: ਏਸੀਪੀ ਮੁਜੇਸਰ ਸੁਧੀਰ ਤਨੇਜਾ ਨੇ ਅੱਜ ਫਰੀਦਾਬਾਦ ਦੇ ਸ਼ਹੀਦ ਜਵਾਨ ਸਤਬੀਰ ਸਿੰਘ ਨੂੰ ਉਨ੍ਹਾਂ ਦੇ ਘਰ ਪਹੁੰਚ ਕੇ ਸ਼ਰਧਾਂਜਲੀ ਭੇਟ ਕੀਤੀ। ਇਸ ਮੌਕੇ ਸ਼ਹੀਦ ਪੁਲੀਸ ਮੁਲਾਜ਼ਮ ਦੀ ਯਾਦ ਵਿੱਚ ਬੂਟਾ ਲਾਇਆ ਗਿਆ। ਫਰੀਦਾਬਾਦ ਦੇ ਜਾਜਰੂ ਪਿੰਡ ਦਾ ਰਹਿਣ ਵਾਲਾ...
Advertisement
ਫਰੀਦਾਬਾਦ: ਏਸੀਪੀ ਮੁਜੇਸਰ ਸੁਧੀਰ ਤਨੇਜਾ ਨੇ ਅੱਜ ਫਰੀਦਾਬਾਦ ਦੇ ਸ਼ਹੀਦ ਜਵਾਨ ਸਤਬੀਰ ਸਿੰਘ ਨੂੰ ਉਨ੍ਹਾਂ ਦੇ ਘਰ ਪਹੁੰਚ ਕੇ ਸ਼ਰਧਾਂਜਲੀ ਭੇਟ ਕੀਤੀ। ਇਸ ਮੌਕੇ ਸ਼ਹੀਦ ਪੁਲੀਸ ਮੁਲਾਜ਼ਮ ਦੀ ਯਾਦ ਵਿੱਚ ਬੂਟਾ ਲਾਇਆ ਗਿਆ। ਫਰੀਦਾਬਾਦ ਦੇ ਜਾਜਰੂ ਪਿੰਡ ਦਾ ਰਹਿਣ ਵਾਲਾ ਸਿਪਾਹੀ ਸਤਬੀਰ ਸਾਲ 2006 ’ਚ ਮੇਵਾਤ ਵਿੱਚ ਤਾਇਨਾਤ ਸੀ। 25 ਮਈ 2006 ਨੂੰ ਗਊ ਰਕਸ਼ਕ ਦਲ ਦੇ ਇੰਚਾਰਜ ਸਹਾਇਕ ਸਬ-ਇੰਸਪੈਕਟਰ ਪ੍ਰਭੂ ਦਿਆਲ ਦੀ ਅਗਵਾਈ ਹੇਠ ਪੁਲੀਸ ਟੀਮ ਨੇ ਮੁਲਜ਼ਮਾਂ ਨੂੰ ਕਾਬੂ ਕਰਨ ਲਈ ਪਿੰਡ ਵਿੱਚ ਨਾਕਾ ਲਾਇਆ ਸੀ। ਕੁਝ ਦੇਰ ਬਾਅਦ ਬਿਨਾਂ ਨੰਬਰ ਪਲੇਟ ਵਾਲੇ ਦੋ ਡੰਪਰ ਪਿੰਡ ਵੱਲ ਆਉਂਦੇ ਦੇਖੇ ਗਏ। ਪੁਲੀਸ ਨੇ ਵਾਹਨਾਂ ਨੂੰ ਰੁਕਣ ਦਾ ਇਸ਼ਾਰਾ ਕੀਤਾ ਪਰ ਡੰਪਰ ਚਾਲਕਾਂ ਨੇ ਗੱਡੀ ਦੀ ਰਫ਼ਤਾਰ ਵਧਾ ਦਿੱਤੀ, ਜਿਸ ਕਾਰਨ ਕਾਂਸਟੇਬਲ ਸਤਬੀਰ ਗੰਭੀਰ ਜ਼ਖ਼ਮੀ ਹੋ ਗਿਆ ਅਤੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। -ਪੱਤਰ ਪ੍ਰੇਰਕ
Advertisement
Advertisement
×