ਵਪਾਰੀ ਹੁਣ ਲੈਣਗੇ 10 ਰੁੁਪਏ ਦਾ ਸਿੱਕਾ
ਇੱਥੇ ਵਪਾਰ ਮੰਡਲ ਦੇ ਯਤਨ ਨੇ ਦੁਕਾਨਦਾਰਾਂ ਦੀ ਸੱਮਸਿਆ ਦਾ ਹੱਲ ਕਰ ਦਿੱਤਾ ਹੈ। ਵਪਾਰ ਮੰਡਲ ਵੱਲੋਂ 10 ਰੁਪਏ ਦੇ ਸਿੱਕੇ ਨੂੰ ਲੈ ਕੇ ਕੀਤੇ ਗਏ ਯਤਨ ਰੰਗ ਲਿਆਏ ਹਨ। ਹੁਣ ਜੀਂਦ ਵਿੱਚ 10 ਰੁਪਏ ਦੇ ਸਿੱਕੇ ਦਾ ਪ੍ਰਚਲਣ ਮੁੜ...
Advertisement
ਇੱਥੇ ਵਪਾਰ ਮੰਡਲ ਦੇ ਯਤਨ ਨੇ ਦੁਕਾਨਦਾਰਾਂ ਦੀ ਸੱਮਸਿਆ ਦਾ ਹੱਲ ਕਰ ਦਿੱਤਾ ਹੈ। ਵਪਾਰ ਮੰਡਲ ਵੱਲੋਂ 10 ਰੁਪਏ ਦੇ ਸਿੱਕੇ ਨੂੰ ਲੈ ਕੇ ਕੀਤੇ ਗਏ ਯਤਨ ਰੰਗ ਲਿਆਏ ਹਨ। ਹੁਣ ਜੀਂਦ ਵਿੱਚ 10 ਰੁਪਏ ਦੇ ਸਿੱਕੇ ਦਾ ਪ੍ਰਚਲਣ ਮੁੜ ਸ਼ੁਰੂ ਹੋ ਗਿਆ ਹੈ। ਦੱਸਣਯੋਗ ਹੈ ਕਿ ਜੀਂਦ ਵਿੱਚ ਕੁਝ ਆਮ ਧਾਰਨਾਵਾਂ ਕਾਰਨ 10 ਰੁਪਏ ਦਾ ਸਿੱਕਾ ਪਿਛਲੇ ਲੰਮੇ ਸਮੇਂ ਤੋਂ ਬੰਦ ਸੀ। ਵਪਾਰ ਮੰਡਲ ਦੇ ਪ੍ਰਧਾਨ ਅਨਿਲ ਅਗਰਵਾਲ ਨੇ ਦੱਸਿਆ ਕਿ 10 ਰੁਪਏ ਦੇ ਸਿੱਕੇ ਨੂੰ ਪ੍ਰਚਲਣ ਵਿੱਚ ਲਿਆਉਣ ਲਈ ਵਪਾਰੀਆਂ, ਆਮ ਵਿਅਕਤੀ ਤੇ ਦੁਕਾਨਦਾਰਾਂ ਨੇ ਵੱਡਾ ਸਹਿਯੋਗ ਦਿੱਤਾ, ਜਿਸ ਕਾਰਨ ਘੱਟ ਸਮੇਂ ’ਚ ਹੀ ਜੀਂਦ ਸ਼ਹਿਰ ਵਿੱਚ 10 ਰੁਪਏ ਦੇ ਸਿੱਕੇ ਦਾ ਪ੍ਰਚਲਣ ਸ਼ੁਰੂ ਹੋ ਗਿਆ। ਉਨ੍ਹਾਂ ਦੱਸਿਆ ਕਿ ਵਪਾਰ ਮੰਡਲ ਨੇ ਦੁਕਾਨਦਾਰਾਂ, ਵਪਾਰੀਆਂ ਤੇ ਆਮ ਨਾਗਰਿਕਾਂ ਵਿੱਚ ਇੱਕ ਲੱਖ ਰੁਪਏ ਦੇ ਸਿੱਕੇ ਵੰਡੇ ਸੀ ਜਿਨ੍ਹਾਂ ਦਾ ਲੈਣ-ਦੇਣ ਕੀਤਾ ਗਿਆ ਹੈ।
Advertisement
Advertisement
×

