ਟੁੱਟੀ ਸੜਕ ਕਾਰਨ ਟਰੈਕਟਰ ਤਲਾਬ ’ਚ ਡਿੱਗਿਆ
ਜ਼ਿਲ੍ਹੇ ਦੇ ਪਿੰਡ ਮਾਲਵੀ ਵਿੱਚ ਪਾਣੀ ਨਾਲ ਭਰੀ ਸੜਕ ’ਤੇ ਟਰੈਕਟਰ ਆਪਣਾ ਸੰਤੁਲਨ ਗੁਆ ਬੈਠਾ ਅਤੇ ਸਿੱਧਾ ਨਾਲ ਲੱਗਦੇ ਤਲਾਬ ਵਿੱਚ ਜਾ ਡਿੱਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਦਾ ਇੱਕ ਕਿਸਾਨ ਆਪਣਾ ਟਰੈਕਟਰ ਲੈ ਕੇ ਖੇਤਾਂ ਤੋਂ ਵਾਪਸ ਆ ਰਿਹਾ ਸੀ।...
Advertisement 
ਜ਼ਿਲ੍ਹੇ ਦੇ ਪਿੰਡ ਮਾਲਵੀ ਵਿੱਚ ਪਾਣੀ ਨਾਲ ਭਰੀ ਸੜਕ ’ਤੇ ਟਰੈਕਟਰ ਆਪਣਾ ਸੰਤੁਲਨ ਗੁਆ ਬੈਠਾ ਅਤੇ ਸਿੱਧਾ ਨਾਲ ਲੱਗਦੇ ਤਲਾਬ ਵਿੱਚ ਜਾ ਡਿੱਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਦਾ ਇੱਕ ਕਿਸਾਨ ਆਪਣਾ ਟਰੈਕਟਰ ਲੈ ਕੇ ਖੇਤਾਂ ਤੋਂ ਵਾਪਸ ਆ ਰਿਹਾ ਸੀ। ਰਸਤੇ ਵਿੱਚ ਸੜਕ ’ਤੇ ਪਾਣੀ ਭਰਿਆ ਹੋਣ ਕਾਰਨ ਉਹ ਸੜਕ ਦਾ ਅੰਦਾਜ਼ਾ ਨਹੀਂ ਲਗਾ ਸਕਿਆ ਅਤੇ ਉਸ ਦਾ ਟਰੈਕਟਰ ਬੇਕਾਬੂ ਹੋ ਕੇ ਤਲਾਬ ਵਿੱਚ ਜਾ ਡਿੱਗਿਆ। ਟਰੈਕਟਰ ਚਾਲਕ ਨੇ ਸਮਾਂ ਰਹਿੰਦਿਆਂ ਟਰੈਕਟਰ ਤੋਂ ਛਾਲ ਮਾਰ ਦਿੱਤੀ ਅਤੇ ਆਪਣੀ ਜਾਨ ਬਚਾ ਲਈ। ਘਟਨਾ ਦੀ ਸੂਚਨਾ ਮਿਲਦਿਆਂ ਹੀ ਪਿੰਡ ਵਾਸੀ ਵੱਡੀ ਗਿਣਤੀ ਵਿੱਚ ਮੌਕੇ ’ਤੇ ਪਹੁੰਚ ਗਏ। ਉਨ੍ਹਾਂ ਨੇ ਕਰੇਨ ਦੀ ਮਦਦ ਨਾਲ ਟਰੈਕਟਰ ਨੂੰ ਬਾਹਰ ਕੱਢਿਆ ਗਿਆ। ਇਲਾਕਾ ਵਾਸੀਆਂ ਨੇ ਪ੍ਰਸ਼ਾਸਨ ਤੋਂ ਪਿੰਡ ਦੀਆਂ ਸੜਕਾਂ ਦੀ ਜਲਦੀ ਮੁਰੰਮਤ ਕਰਵਾਉਣ ਦੀ ਮੰਗ ਕੀਤੀ ਹੈ।
Advertisement
Advertisement 
× 

