DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਤਿਰੰਗਾ ਯਾਤਰਾ ਦਾ ਯਮੁਨਾਨਗਰ ਵਿੱਚ ਭਰਵਾਂ ਸਵਾਗਤ

ਸਾਬਕਾ ਸਿੱਖਿਆ ਮੰਤਰੀ ਗੁੱਜਰ ਦੀ ਅਗਵਾਈ ਹੇਠ ਹੋੲਿਆ ਸਮਾਗਮ
  • fb
  • twitter
  • whatsapp
  • whatsapp
Advertisement

ਭਾਰੀ ਮੀਂਹ ਦੌਰਾਨ ਮੀਡੀਆ ਸਟੂਡੈਂਟ ਐਸੋਸੀਏਸ਼ਨ ਅਤੇ ਇੰਡੀਅਨ ਮੀਡੀਆ ਸੈਂਟਰ ਦੀ ਅਗਵਾਈ ਹੇਠ ਰਾਜ ਦੀਆਂ ਵੱਖ-ਵੱਖ ਯੂਨੀਵਰਸਿਟੀਆਂ ਵਿੱਚ ਪੜ੍ਹ ਰਹੀਆਂ ਵਿਦਿਆਰਥਣਾਂ ਵੱਲੋਂ ਤਿਰੰਗਾ ਯਾਤਰਾ ਕੱਢੀ ਗਈ । ਯਾਤਰਾ ਦਾ ਉਦਘਾਟਨ ਸਾਬਕਾ ਸਿੱਖਿਆ ਮੰਤਰੀ ਕੰਵਰਪਾਲ ਗੁੱਜਰ ਨੇ ਕੀਤਾ। ਯਾਤਰਾ ਵਿੱਚ ਸ਼ਾਮਲ 120 ਵਿਦਿਆਰਥਣਾਂ ਨੇ ਸ਼ਹਿਰ ਅਤੇ ਗੋਵਿੰਦਪੁਰੀ ਵਿੱਚ ਮੀਂਹ ਦੌਰਾਨ ਤਿਰੰਗਾ ਲੈ ਕੇ ਮਾਰਚ ਕੱਢਿਆ । ਪੂਰਾ ਇਲਾਕਾ ਭਾਰਤ ਮਾਤਾ ਕੀ ਜੈ ਅਤੇ ਵੰਦੇ ਮਾਤਰਮ ਦੇ ਨਾਅਰਿਆਂ ਨਾਲ ਗੂੰਜ ਉੱਠਿਆ। ਭ੍ਰਿਸ਼ਟਾਚਾਰ ਵਿਰੋਧੀ ਅਤੇ ਅਪਰਾਧ ਰੋਕਥਾਮ ਦੇ ਅਮਿਤ ਬਨਕਟ, ਡਾਬਰ ਇੰਡੀਆ ਤੋਂ ਸੰਜੀਵ ਗੁਪਤਾ, ਸੁੰਦਰ ਨਾਰੰਗ, ਹੇਮੰਤ ਸ਼ਰਮਾ, ਰੋਸ਼ਨ, ਵੀਰੇਂਦਰ, ਸਰਪੰਚ ਹਰਦੇਵ ਸਿੰਘ, 11 ਸਟਾਰ ਮਾਰਨਿੰਗ ਕਲੱਬ ਦੇ ਮੈਂਬਰ ਆਦਿ ਯਾਤਰਾ ਵਿੱਚ ਵਿਸ਼ੇਸ਼ ਯੋਗਦਾਨ ਪਾਇਆ। ਯਾਤਰਾ ਬਾਰੇ ਜਾਣਕਾਰੀ ਦਿੰਦੇ ਹੋਏ ਇੰਡੀਅਨ ਮੀਡੀਆ ਸੈਂਟਰ ਦੇ ਸੂਬਾ ਪ੍ਰਧਾਨ ਵਰਿੰਦਰ ਤਿਆਗੀ ਅਤੇ ਸਕੱਤਰ ਨਰਿੰਦਰ ਸਿੰਘ ਨੇ ਦੱਸਿਆ ਕਿ ਯਾਤਰਾ ਦਾ ਉਦਘਾਟਨ 10 ਅਗਸਤ ਨੂੰ ਰੋਹਤਕ ਤੋਂ ਸਿੱਖਿਆ ਮੰਤਰੀ ਮਹੀਪਾਲ ਨੇ ਕੀਤਾ ਸੀ ਅਤੇ ਇਸ ਤੋਂ ਬਾਅਦ ਯਾਤਰਾ ਪਾਣੀਪਤ, ਕਰਨਾਲ ਅਤੇ ਕੁਰੂਕਸ਼ੇਤਰ ਹੁੰਦੇ ਹੋਏ ਲਾਡਵਾ ਪਹੁੰਚੀ, ਜਿੱਥੇ ਮੁੱਖ ਮੰਤਰੀ ਦੀ ਪਤਨੀ ਸੁਮਨ ਸੈਣੀ ਨੇ ਯਮੁਨਾਨਗਰ ਲਈ ਯਾਤਰਾ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ । ਯਮੁਨਾਨਗਰ ਪਹੁੰਚਣ ’ਤੇ, ਭਗਵਾਨ ਪਰਸ਼ੂਰਾਮ ਭਵਨ ਗੋਵਿੰਦਪੁਰੀ ਵਿੱਚ ਯਾਤਰਾ ਦਾ ਇੰਡੀਅਨ ਮੀਡੀਆ ਸੈਂਟਰ ਦੇ ਮੈਂਬਰਾਂ ਦੇ ਨਾਲ-ਨਾਲ ਸ਼ਹਿਰ ਦੇ ਉੱਘੇ ਲੋਕਾਂ ਵੱਲੋਂ ਸਵਾਗਤ ਕੀਤਾ ਗਿਆ। ਇਸ ਮੌਕੇ ਯਾਤਰਾ ਵਿੱਚ ਹਿੱਸਾ ਲੈਣ ਵਾਲੀਆਂ ਵਿਦਿਆਰਥਣਾਂ ਨੂੰ ਸੰਬੋਧਨ ਕਰਦਿਆਂ ਸਾਬਕਾ ਸਿੱਖਿਆ ਮੰਤਰੀ ਕੰਵਰਪਾਲ ਗੁੱਜਰ ਨੇ ਕਿਹਾ ਕਿ ਦੇਸ਼ ਦੇ ਨੌਜਵਾਨਾਂ ਦੇ ਨਾਲ ਨਾਲ ਵਿਦਿਆਰਥਣਾਂ ਵੀ ਤਿਰੰਗਾ ਯਾਤਰਾ ਰਾਹੀਂ ਮਨੋਬਲ ਵਧਾਉਣ ਦਾ ਕੰਮ ਕਰ ਰਹੀਆਂ ਹਨ । ਜ਼ਿਲ੍ਹਾ ਸੂਚਨਾ ਅਤੇ ਲੋਕ ਸੰਪਰਕ ਅਧਿਕਾਰੀ ਡਾ. ਮਨੋਜ ਕੁਮਾਰ ਨੇ ਇਨ੍ਹਾਂ ਵਿਦਿਆਰਥਣਾਂ ਦੇ ਉੱਜਵਲ ਭਵਿੱਖ ਦੀ ਕਾਮਨਾ ਕੀਤੀ ਅਤੇ ਕਿਹਾ ਕਿ ਲੜਕੀਆਂ ਵੱਲੋਂ ਚੁੱਕੇ ਗਏ ਇਸ ਦਲੇਰਾਨਾ ਕਦਮ ਦੀ ਜਿੰਨੀ ਵੀ ਪ੍ਰਸ਼ੰਸਾ ਕੀਤੀ ਜਾਵੇ ਉਹ ਘੱਟ ਹੋਵੇਗੀ। ਤਿਰੰਗਾ ਮਾਰਚ ਦੇ ਅੰਤ ਵਿੱਚ, ਸਾਬਕਾ ਸਿੱਖਿਆ ਮੰਤਰੀ ਨੂੰ ਇੰਡੀਅਨ ਮੀਡੀਆ ਸੈਂਟਰ ਵੱਲੋਂ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ ਅਤੇ ਮਾਰਚ ਵਿੱਚ ਸ਼ਾਮਲ ਸਾਰੀਆਂ ਵਿਦਿਆਰਥਣਾਂ ਨੂੰ ਐਂਟੀ ਕੁਰੱਪਸ਼ਨ ਐਂਡ ਕ੍ਰਾਈਮ ਪ੍ਰੀਵੈਂਸ਼ਨ ਦੇ ਅਮਿਤ ਮਨਕਟ, ਲਾਇਨਜ਼ ਕਲੱਬ ਜਗਾਧਾਰੀ ਗਲੈਕਸੀ ਦੇ ਸੁੰਦਰ ਨਾਰੰਗ, ਡਾਬਰ ਇੰਡੀਆ ਦੇ ਸੰਜੀਵ ਗੁਪਤਾ, ਵੀਰੇਂਦਰ ਅਤੇ ਹਰਦੇਵ ਸਿੰਘ ਵੱਲੋਂ ਤੋਹਫ਼ਿਆਂ ਨਾਲ ਸਨਮਾਨਿਤ ਕੀਤਾ ਗਿਆ।

Advertisement
Advertisement
×