ਸਾਬਕਾ ਮੰਤਰੀ ਗੁੱਜਰ ਦੀ ਅਗਵਾਈ ਹੇਠ ਤਿਰੰਗਾ ਯਾਤਰਾ
ਸਾਬਕਾ ਕੈਬਨਿਟ ਮੰਤਰੀ ਕੰਵਰਪਾਲ ਗੁੱਜਰ ਦੀ ਅਗਵਾਈ ਹੇਠ ਅੱਜ ਇੱਥੇ ਜਗਾਧਾਰੀ ਵਿਧਾਨ ਸਭਾ ਹਲਕੇ ਵਿੱਚ ਲਗਪਗ 40 ਕਿਲੋਮੀਟਰ ਲੰਬੀ ਤਿਰੰਗਾ ਯਾਤਰਾ ਕੱਢੀ ਗਈ। ਇਹ ਯਾਤਰਾ ਪ੍ਰਤਾਪ ਨਗਰ ਤੋਂ ਸ਼ੁਰੂ ਹੋ ਕੇ ਰਾਸ਼ਟਰੀ ਰਾਜਮਾਰਗ ਤੋਂ ਛਛਰੌਲੀ ਤੱਕ ਅਤੇ ਫਿਰ ਰਾਸ਼ਟਰੀ ਰਾਜਮਾਰਗ ਤੋਂ ਹੁੰਦੇ ਹੋਏ ਬੁਡੀਆ ਚੌਕ ਅਤੇ ਜਗਾਧਰੀ ਸ਼ਹਿਰ ਦੇ ਵੱਖ-ਵੱਖ ਖੇਤਰਾਂ ਚੌਕ ਬਾਜ਼ਾਰ ਜਗਾਧਰੀ, ਪ੍ਰਕਾਸ਼ ਚੌਕ, ਹਨੂਮਾਨ ਗੇਟ, ਘਾਸ ਮੰਡੀ, ਪੰਸਾਰੀ ਬਾਜ਼ਾਰ, ਖੇੜਾ ਬਾਜ਼ਾਰ, ਝੰਡਾ ਚੌਕ ਸਕੂਲ, ਪੀਡਬਲਿਊਡੀ ਰੈਸਟ ਹਾਊਸ ਰੋਡ, ਬੱਸ ਸਟੈਂਡ ਚੌਕ, ਮਹਾਰਾਜਾ ਅਗਰਸੇਨ ਚੌਕ ਤੱਕ ਜਾਂਦੀ ਹੋਈ ਸਰਸਵਤੀ ਵਿਦਿਆ ਮੰਦਰ ਸਕੂਲ ਜਗਾਧਰੀ ਵਿੱਚ ਸਮਾਪਤ ਹੋਈ। ਇਸ ਮੌਕੇ ਵੱਖ-ਵੱਖ ਥਾਵਾਂ ’ਤੇ ਯਾਤਰਾ ’ਤੇ ਫੁੱਲਾਂ ਦੀ ਵਰਖਾ ਕੀਤੀ ਗਈ। ਇਸ ਮੌਕੇ ਭਾਰਤ ਮਾਤਾ ਕੀ ਜੈ, ਵੰਦੇ ਮਾਤਰਮ ਦੇ ਨਾਅਰੇ ਲਗਾਏ ਗਏ। ਯਾਤਰਾ ਦੇ ਪੂਰੇ ਪ੍ਰਬੰਧ ਦੀ ਨਿਗਰਾਨੀ ਖੁਦ ਭਾਜਪਾ ਯੁਵਾ ਮੋਰਚਾ ਦੇ ਜ਼ਿਲ੍ਹਾ ਪ੍ਰਧਾਨ ਨਿਸ਼ਚਲ ਚੌਧਰੀ ਆਪਣੀ ਟੀਮ ਨਾਲ ਕਰ ਰਹੇ ਸਨ। ਸਾਬਕਾ ਕੈਬਨਿਟ ਮੰਤਰੀ ਕੰਵਰਪਾਲ ਗੁੱਜਰ ਨੇ ਕਿਹਾ ਕਿ ਤਿਰੰਗੇ ਤੋਂ ਬਿਨਾਂ ਦੇਸ਼ ਦਾ ਵਜੂਦ ਨਹੀਂ ਹੈ। ਤਿਰੰਗਾ ਦੇਸ਼ ਦੀ ਏਕਤਾ ਦਾ ਪ੍ਰਤੀਕ ਹੈ। ਇਸ ਦੌਰਾਨ ਭਾਜਪਾ ਜ਼ਿਲ੍ਹਾ ਪ੍ਰਧਾਨ ਰਾਜੇਸ਼ ਸਪਰਾ, ਅਸ਼ੋਕ ਚੌਧਰੀ ਬਹਾਦਰਪੁਰ, ਜ਼ਿਲ੍ਹਾ ਜਨਰਲ ਸਕੱਤਰ ਪ੍ਰਵੀਨ ਖਦਰੀ, ਮੁਦਿਤ ਬਾਂਸਲ ਪ੍ਰਤਾਪ ਨਗਰ, ਅਮਿਤ ਦੇਵਧਰ ਮੌਜੂਦ ਸਨ਼।